ਦੁਬਈ 'ਚ ਜਗਰਾਓਂ ਦੇ ਨੌਜਵਾਨ ਦਾ ਕਤਲ
ਜਗਰਾਓਂ, 10 ਜੁਲਾਈ 2024 - ਜਗਰਾਓਂ ਦਾ 20 ਸਾਲਾ ਮਨਜੋਤ ਕਰੀਬ ਇੱਕ ਸਾਲ ਪਹਿਲਾਂ ਦੁਬਈ ਗਿਆ ਸੀ। ਪਰਿਵਾਰ ਨੇ ਕਰਜ਼ਾ ਲੈ ਕੇ ਬੇਟੇ ਨੂੰ ਦੁਬਈ ਭੇਜਿਆ ਤਾਂ ਕਿ ਉੱਥੇ ਕੰਮ ਕਰਕੇ ਪੈਸੇ ਕਮਾ ਸਕੇ। ਪਰ ਪਾਕਿਸਤਾਨ ਦੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਮਨਜੋਤ ਦਾ ਕਤਲ ਕਰ ਦਿੱਤਾ। ਬੇਟੇ ਦੀ ਮੌਤ ਦੀ ਖਬਰ ਮਿਲਦੇ ਹੀ ਘਰ ਚ ਮਾਤਮ ਪਸਰ ਗਿਆ।
ਮ੍ਰਿਤਕ ਨੌਜਵਾਨ ਪਿੰਡ ਲੋਹਟ ਬੱਦੀ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦਾ ਕਤਲ 18 ਜੂਨ ਨੂੰ ਹੋਇਆ ਸੀ, ਪਰ ਉਸ ਦੇ ਕਤਲ ਬਾਰੇ ਜਾਣਕਾਰੀ ਹੁਣ ਸਾਹਮਣੇ ਆਈ ਹੈ।