← ਪਿਛੇ ਪਰਤੋ
ਜਲੰਧਰ ਜ਼ਿਮਨੀ ਚੋਣ: ਆਪ ਉਮੀਦਵਾਰ ਭਗਤ 11598 ਤੋਂ ਜ਼ਿਆਦਾ ਵੋਟਾਂ ਨਾਲ ਅੱਗੇ (ਸਵੇਰੇ 9.35 ਵਜੇ) ਜਲੰਧਰ, 13 ਜੁਲਾਈ, 2024: ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਤੀਜੇ ਰਾਉਂਡ ਦੀ ਸਮਾਪਤੀ ’ਤੇ ਆਪ ਦੇ ਉਮੀਦਵਾਰ ਮਹਿੰਦਰ ਭਗਤ ਨੂੰ 18469 ਵੋਟਾਂ ਮਿਲੀਆਂ ਤੇ ਉਹ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਤੋਂ 11598 ਵੋਟਾਂ ਨਾਲ ਅੱਗੇ ਹਨ। ਸੁਰਿੰਦਰ ਕੌਰ ਨੂੰ 6871 ਵੋਟਾਂ ਮਿਲੀਆਂ ਹਨ। ਇਥੇ ਭਾਜਪਾ ਤੀਜੇ ਨੰਬਰ ’ਤੇ ਹੈ ਸ਼ੀਤਲ ਅੰਗੂਰਾਲ ਨੂੰ 3638 ਵੋਟਾਂ ਮਿਲੀਆਂ ਹਨ।
Total Responses : 73