ਕਿਸਾਨਾਂ ਦਾ ਵੱਡਾ ਐਲਾਨ: 15 ਅਗਸਤ ਨੂੰ ਕਿਸਾਨ ਕਰਨਗੇ ਟਰੈਕਟਰ ਮਾਰਚ
ਨਵੀਂ ਦਿੱਲੀ, 22 ਜੁਲਾਈ 2024- ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਦਿੱਲੀ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਵੱਡਾ ਐਲਾਨ ਕਰਦਿਆਂ ਕਿਹਾ ਕਿ, ਕਿਸਾਨ ਹੁਣ 15 ਅਗਸਤ ਨੂੰ ਟਰੈਕਟਰ ਮਾਰਚ ਕਰਨਗੇ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ, ਕਿਸਾਨ ਦੇਸ਼ ਭਰ ਦੇ ਅੰਦਰ 15 ਅਗਸਤ ਨੂੰ ਟਰੈਕਟਰ ਮਾਰਚ ਕੱਢਣਗੇ। ਦੱਸ ਦਈਏ ਕਿ, ਕਿਸਾਨ ਕਈ ਮਹੀਨਿਆਂ ਤੋਂ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ।