ਗ੍ਰਾਮੀਣ ਖੇਤਰ ਵਿਚ ਚੌਪਾਲਾਂ ਦੇ ਨਿਰਮਾਣ ਲਈ ਸਰਕਾਰ ਨੇ ਮਨਜ਼ੂਰ ਕੀਤੇ 900 ਕਰੋੜ ਰੁਪਏ - CM ਨਾਇਬ ਸਿੰਘ
ਮੁੱਖ ਮੰਤਰੀ ਨੇ ਆਪਣੇ ਵਿਧਾਨਸਭਾ ਖੇਤਰ ਵਿਚ ਕੀਤਾ ਧੰਨਵਾਦੀ ਦੌਰਾ, ਲੱਖਾਂ ਰੁਪਏ ਦੇ ਵਿਕਾਸ ਕੰਮਾਂ ਦੀ ਦਿੱਤੀ ਸੌਗਾਤ
ਚੰਡੀਗੜ੍ਹ, 22 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬੇ ਦੇ ਗ੍ਰਾਮੀਣ ਖੇਤਰਾਂ ਵਿਚ ਹਰ ਵਰਗ ਦੀ ਚੌਪਾਲਾਂ ਦੇ ਨਿਰਮਾਣ ਕੰਮ ਨੁੰ ਲੈ ਕੇ ਸਰਕਾਰ ਨੇ 900 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ ਅਤੇ ਜਲਦੀ ਹੀ ਪਿੰਡ ਪੰਚਾਇਛਾਂ ਦੇ ਖਾਤਿਆਂ ਵਿਚ ਪਹੁੰਚ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਿਛਲੇ 10 ਸਾਲਾਂ ਵਿਚ ਗ੍ਰਾਮੀਣ ਖੇਤਰਾਂ ਦਾ ਵਿਕਾਸ ਕੀਤਾ ਹੈ ਹੁਣ ਪਿੰਡਾਂ ਦੇ ਲੋਕਾਂ ਨੂੰ ਵੀ ਸ਼ਹਿਰ ਦੀ ਤਰਜ 'ਤੇ ਸਾਰੀ ਮੁੱਢਲੀ ਸਹੂਲਤਾਂ ਮਿਲ ਰਹੀਆਂ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੋਚ ਹੈ ਕਿ ਦੇਸ਼ ਤੇ ਸੂਬੇ ਨੁੰ ਤੇਜ ਗਤੀ ਨਾਲ ਵਿਕਾਸ ਹੋਵੇ ਅਤੇ ਉਸ ਵਿਕਾਸ ਦੀ ਗਾਥਾ ਵਿਚ ਕੋਈ ਵੀ ਪਿੰਡ ਪਿੱਛੇ ਨਾ ਰਹੇ।
ਮੁੱਖ ਮੰਤਰੀ ਨਾਇਬ ਸਿੰਘ ਸੈਨੀ ਸੋਮਵਾਰ ਨੁੰ ਆਪਣੇ ਧੰਨਵਾਦੀ ਦੌਰੇ ਦੌਰਾਨ ਪਿੰਡ ਰਤਨਗੜ੍ਹ, ਸਿੰਦੁਰਿਆ ਪੈਲੇਸ ਤੇ ਸੈਨੀ ਧਰਮਸ਼ਾਲਾ ਵਿਚ ਮੌ੧ੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਲੱਖਾਂ ਰੁਪਏ ਦੇ ਵਿਕਾਸ ਕੰਮਾਂ ਦੀ ਸੌਗਾਤ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਤੀਜੀ ਵਾਰ ਸਰਕਾਰ ਬਣੀ ਹੈ। ਗ੍ਰਾਮੀਣ ਖੇਤਰਾਂ ਵਿਚ ਵੀ ਲਾਭਕਾਰਾਂ ਨੂੰ ਮਕਾਲ ਬਣਾ ਕੇ ਦੇਣ ਦਾ ਕੰਮ ਸਰਕਾਰ ਵੱਲੋਂ ਕੀਤਾ ੧ਾਵੇਗਾ। ਪਿੰਡਾਂ ਦੇ ਵਿਕਾਸ ਨੁੰ ਹੋਰ ਤੇਜ ਗਤੀ ਨਾਲ ਅੱਗੇ ਵਧਾਉਣਾ ਹੈ। ਸਰਕਾਰ ਵੱਲੋਂ ਲਗਾਤਾਰ ਅਜਿਹੀ ਯੋ੧ਨਾਵਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਫਾਇਦਾ ਸਿੱਧਾ ਲਾਭਕਾਰਾਂ ਤਕ ਪਹੁੰਚ ਰਿਹਾ ਹੈ। ਸੂਬਾ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜਿਨ੍ਹਾਂ ਪਰਿਵਾਰਾਂ ਦਾ ਬਿਜਲੀ ਕਨੈਕਸ਼ਨ ਦੋ ਕਿਲੋਵਾਟ ਤਕ ਹੈ, ਉਨ੍ਹਾਂ ਦੇ ਬਿਜਲੀ ਬਿੱਲ ਵਿੱਚੋਂ ਸਰਚਾਰਜ ਮਾਫ ਕਰ ਦਿੱਤਾ ਗਿਆ ਹੈ, ਹੁਣ ਜਿਨ੍ਹੇ ਯੂਨਿਟ ਖਰਚ ਹੋਣਗੇ ਉਨ੍ਹੇ ਦਾ ਹੀ ਬਿੱਲ ਆਵੇਗਾ, ਜਿਸ ਦਾ ਫਾਇਦਾ ਸੂਬੇ ਦੇ ਲੱਖਾਂ ਪਰਿਵਾਰਾਂ ਨੂੰ ਮਿਲੇਗਾ।
ਮੁੱਖ ਮੰਤਰੀ ਨੇ ਕੀਤੇ ਅਨੇਕ ਐਲਾਨ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਧੰਨਵਾਦੀ ਦੌਰੇ ਦੌਰਾਨ ਪਿੰਡ ਰਤਨਗੜ੍ਹ ਵਿਚ ਵਿਕਾਸ ਕੰਮਾਂ ਦੇ ਲਈ 21 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਕ ਨਿਜੀ ਸੰਸਥਾਨ ਵਿਚ ਪ੍ਰਬੰਧਿਤ ਸੈਨ ਸਮਾਜ ਦੇ ਪ੍ਰੋਗ੍ਰਾਮ ਵਿਚ ਓਲ ਇੰਡੀਆ ਬਾਬਾ ਸੇਨ ਭਗਤ ਧਰਮਸ਼ਾਲਾ ਦੇ ਲਈ ਕੁਰੂਕਸ਼ੇਤਰ ਵਿਚ ਅਤੇ ਠਾਕੁਰ ਮਹਾਸਭਾ ਕਰਨਾਲ ਵਿਚ ਧਰਮਸ਼ਾਲਾ ਬਨਾਉਣ ਲਈ ਜਮੀਨ ਦੇਣ ਦਾ ਐਲਾਨ ਕੀਤਾ। ਇਸੀ ਤਰ੍ਹਾ ਸੈਨੀ ਧਰਮਸ਼ਾਲਾ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ 11 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।