ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਅਸੀਂ ਤਾਲਮੇਲ ਨਾਲ ਚੱਲਾਂਗੇ- ਸੀਐੱਮ ਮਾਨ
ਚੰਡੀਗੜ੍ਹ, 31 ਜੁਲਾਈ 2024- ਗੁਲਾਬ ਚੰਦ ਕਟਾਰੀਆ ਦੇ ਵਲੋਂ ਅੱਜ ਪੰਜਾਬ ਦੇ ਗਵਰਨਰ ਵਜੋਂ ਸਹੁੰ ਚੁੱਕ ਲਈ ਗਈ। ਇਸ ਦੌਰਾਨ ਸਹੁੰ ਚੁੱਕ ਸਮਾਗਮ ਵਿਚ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ, ਅਸੀਂ ਗਵਰਨਰ ਨਾਲ ਤਾਲਮੇਲ ਨਾਲ ਚੱਲਾਂਗੇ। ਉਨ੍ਹਾਂ ਕਿਹਾ ਕਿ, ਗਵਰਨਰ ਸਾਬ੍ਹ ਨੇ ਆਪਣਾ ਕੰਮ ਕਰਨਾ ਹੈ, ਮੈਂ ਆਪਣਾ ਕੰਮ ਕਰਨਾ ਹੈ।