ਅਜਨਾਲਾ ਦਾ ਫ਼ੌਜੀ ਜਵਾਨ ਜੰਮੂ ਕਸ਼ਮੀਰ 'ਚ ਡਿਊਟੀ ਦੌਰਾਨ ਸ਼ਹੀਦ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 31 ਜੁਲਾਈ 2024- ਜੰਮੂ ਕਸ਼ਮੀਰ ਦੇ ਸਾਂਭਾ ਸੈਕਟਰ ਵਿੱਚ ਤੈਨਾਤ ਅਜਨਾਲਾ ਦੇ ਪਿੰਡ ਹਰੜ ਕਲਾਂ ਦੇ ਰਹਿਣ ਵਾਲੇ ਫੌਜੀ ਜਵਾਨ ਹਰਵੰਤ ਸਿੰਘ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਸ਼ਹੀਦ ਹੋ ਗਿਆ।
ਹਰਵੰਤ ਸਿੰਘ 8 ਸਿਖਲਾਈ ਫਤਿਹਪੁਰ ਬਟਾਲੀਅਨ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ। ਅੱਜ ਸ਼ਹੀਦ ਨਾਇਕ ਹਰਵੰਤ ਸਿੰਘ ਦੀ ਮ੍ਰਿਤਕ ਦੇਹ ਜਦੋਂ ਉਸ ਦੇ ਜੱਦੀ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਦੀਆਂ ਅੱਖਾਂ ਨਮ ਸਨ ਅਤੇ ਹਰਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ।
ਇਸ ਮੌਕੇ ਸ਼ਹੀਦ ਨਾਇਕ ਹਰਵੰਤ ਸਿੰਘ ਦੇ ਭਰਾ ਨੇ ਕਿਹਾ ਕਿ ਉਹ ਵੀ ਫੌਜੀ ਜਵਾਨ ਹੈ ਅਤੇ ਉਸ ਦੇ ਪਿਤਾ ਵੀ ਫੌਜ ਵਿੱਚ ਰਹੇ। ਉਹਨਾਂ ਕਿਹਾ ਕਿ ਸ਼ਹੀਦ ਨਾਇਕ ਹਰਵੰਤ ਸਿੰਘ ਉਸਦਾ ਭਰਾ ਸੀ ਅਤੇ ਉਹਨਾਂ ਦਾ ਆਪਸ ਵਿੱਚ ਬਹੁਤ ਜਿਆਦਾ ਪਿਆਰ ਸੀ ਅਤੇ ਹਮੇਸ਼ਾ ਹੀ ਹਰਵੰਤ ਸਿੰਘ ਉਸਨੂੰ ਸਮਝਾਉਂਦਾ ਸੀ ਕਿ ਆਪਣੀ ਡਿਊਟੀ ਬਹੁਤ ਧਿਆਨ ਨਾਲ ਕਰਨੀ ਹੈ ਪਰ ਕੀ ਪਤਾ ਸੀ ਕੀ ਹਰਵੰਤ ਸਿੰਘ ਨੇ ਪਹਿਲਾਂ ਚਲਾ ਜਾਣਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਹੈ ਕਿ ਉਹਨਾਂ ਦਾ ਭਰਾ ਡਿਊਟੀ ਦੌਰਾਨ ਸ਼ਹੀਦ ਹੋਇਆ ਹੈ।
ਇਸ ਮੌਕੇ ਸ਼ਹੀਦ ਨਾਇਕ ਹਰਵੰਤ ਸਿੰਘ ਦੀ ਮਾਂ ਨੇ ਕਿਹਾ ਕਿ ਉਸਨੂੰ ਬਹੁਤ ਮਾਣ ਹੈ ਕਿ ਉਸ ਦਾ ਪੁੱਤ ਦੇਸ਼ ਲਈ ਸ਼ਹੀਦ ਹੋਇਆ ਹੈ। ਉਸਨੇ ਕਿਹਾ ਕਿ ਉਸ ਦੀ ਅਖੀਰਲੀ ਵਾਰ ਜਦੋਂ ਗੱਲ ਹੋਈ ਸੀ ਉਸ ਸਮੇਂ ਬਿਲਕੁਲ ਠੀਕ ਠਾਕ ਸੀ।