ਪ੍ਰਦੀਪ ਕਲੇਰ ਦੇ ਬਿਆਨ ਤੋਂ ਬਾਅਦ ਬਾਗੀ ਅਕਾਲੀ ਆਗੂਆਂ ਵੱਲੋਂ ਕੀਤੀ ਇੰਟਰਵਿਊ ਤੋਂ ਬਾਅਦ ਭਖਿਆ ਮਾਮਲਾ
ਅਕਾਲੀਆਂ ਤੋਂ ਬਾਗੀ ਹੋਏ ਧੜੇ ਨੂੰ ਚਾਹੀਦਾ ਹੈ ਪ੍ਰਦੀਪ ਕਲੇਰ ਨੂੰ ਬਣਾਉਣ ਆਪਣਾ ਪ੍ਰਧਾਨ- ਗੁਰਚਰਨ ਸਿੰਘ ਗਰੇਵਾਲ
ਮਾਨਯੋਗ ਅਦਾਲਤ 'ਚੋਂ ਦੋਸ਼ੀ ਕਰਾਰ ਪ੍ਰਦੀਪ ਕਲੇਰ ਦੀਆਂ ਗੱਲਾਂ ਤੇ ਕਿਉਂ ਕਰ ਰਹੇ ਹਨ ਲੀਡਰ ਵਿਸ਼ਵਾਸ, ਗੱਲ ਸਮਝ ਤੋਂ ਬਾਹਰ - ਗਰੇਵਾਲ
ਗੁਰਪ੍ਰੀਤ ਸਿੰਘ
ਚੰਡੀਗੜ੍ਹ, 31 ਜੁਲਾਈ 2024- ਡੇਰਾ ਸਰਸਾ ਮੁਖੀ ਰਾਮ ਰਹੀਮ ਮਾਫੀ ਦੇਣ ਵਾਲਾ ਮੁੱਦਾ ਲਗਾਤਾਰ ਹੀ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਹ ਮੁੱਦੇ ਨੇ ਉਦੋਂ ਜਿਆਦਾ ਤੁੱਲ ਫੜਿਆ ਜਦੋਂ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਵੱਲੋਂ ਆਪਣਾ ਮਾਫੀਨਾਮਾ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਸੌਂਪਿਆ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਨਾਂ ਨੇ ਰਾਮ ਰਹੀਮ ਨੂੰ ਮਾਫੀ ਦਿੱਤੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜਿਸ ਤੋਂ ਬਾਅਦ ਲਗਾਤਾਰ ਹੀ ਇਹ ਮੁੱਦਾ ਗਰਮਾ ਰਿਹਾ ਸੀ ਅਤੇ ਸਾਬਕਾ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਬਿਆਨ ਆਉਣ ਤੋਂ ਬਾਅਦ ਇਹ ਲਗਾਤਾਰ ਮਾਮਲਾ ਗਰਮਾ ਰਿਹਾ ਸੀ ਅਤੇ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਵੀ ਹੁਣ ਇੰਟਰਵਿਊ ਦਿੱਤਾ ਗਿਆ ਜਿਸ ਨੂੰ ਬਾਅਦ ਮਾਮਲਾ ਹੋਰ ਗਰਮਾ ਗਿਆ।
ਜਿਸਨੂੰ ਦੇਖਦੇ ਹੋਏ ਅੰਮ੍ਰਿਤਸਰ ਤੋਂ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਹ ਅਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੋ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਜਿਸਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੋਵੇ ਉਸ ਦੋਸ਼ਾਂ ਵਿੱਚ ਜੋ ਜੇਲ ਦੇ ਵਿੱਚ ਸਜ਼ਾ ਕੱਟ ਕੇ ਆਇਆ ਹੋਵੇ ਉਸਦੀਆਂ ਗੱਲਾਂ ਤੇ ਕੋਈ ਕਿਵੇਂ ਯਕੀਨ ਕਰ ਸਕਦਾ ਉਹਨਾਂ ਕਿਹਾ ਕਿ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਵੱਲੋਂ ਜਿਸ ਤਰੀਕੇ ਇੰਟਰਵਿਊ ਹੁਣ ਦਿੱਤਾ ਗਿਆ ਹੈ ਤੇ ਉਸ ਤੇ ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਅਕਾਲੀ ਦਲ ਦੇ ਬਾਗੀ ਧੜੇ ਨੂੰ ਪ੍ਰਦੀਪ ਕਲੇਅਰ ਨੂੰ ਆਪਣਾ ਪ੍ਰਧਾਨ ਬਣਾ ਲੈਣਾ ਚਾਹੀਦਾ ਹੈ ਕਿ ਪ੍ਰਦੀਪ ਕਲੇਰ ਖੁਦ ਦੋਸ਼ੀ ਹਨ ਅਤੇ ਉਹ ਹੁਣ ਝੂਠੇ ਇਲਜ਼ਾਮ ਅਕਾਲੀ ਦਲ ਦੇ ਉੱਪਰ ਲਗਾ ਰਹੇ ਹਨ ਅਤੇ ਅਕਾਲੀ ਦਲ ਦੇ ਬਾਗੀ ਧੜੇ ਨੂੰ ਵੀ ਸ਼੍ਰੀ ਅਕਾਲ ਸਾਹਿਬ ਤੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ।