Paris Olympics 2024: ਪੀਵੀ ਸਿੰਧੂ ਨੇ ਐਸਟੋਨੀਆ ਦੀ ਕ੍ਰਿਸਟਿਨ ਕੂਬਾ ਨੂੰ ਹਰਾਇਆ, ਕੁਆਰਟਰ ਫਾਈਨਲ 'ਚ ਬਣਾਈ ਥਾਂ
ਨਵੀਂ ਦਿੱਲੀ, 31 ਜੁਲਾਈ 2024- ਭਾਰਤੀ ਬੈਡਮਿੰਟਨ ਸਟਾਰ ਅਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਪੈਰਿਸ ਓਲੰਪਿਕ ਵਿੱਚ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਉਸਨੇ ਐਸਟੋਨੀਆ ਦੀ ਕ੍ਰਿਸਟਿਨ ਕੂਬਾ ਨੂੰ ਹਰਾਇਆ ਹੈ। ਪੀਵੀ ਸਿੰਧੂ ਨੇ ਇਹ ਮੈਚ ਸਿੱਧੇ ਸੈੱਟਾਂ ਵਿੱਚ ਜਿੱਤ ਲਿਆ। ਇਸ ਤੋਂ ਪਹਿਲਾਂ ਪਹਿਲੇ ਦੌਰ 'ਚ ਉਸਨੇ ਮਾਲਦੀਵ ਦੀ ਫਾਤਿਮਥ ਨਬਾਹ ਅਬਦੁਲ ਰਜ਼ਾਕ ਨੂੰ ਇਕਤਰਫਾ ਮੈਚ 'ਚ ਹਰਾਇਆ ਸੀ।
ਪੀਵੀ ਸਿੰਧੂ ਨੇ ਪੈਰਿਸ ਓਲੰਪਿਕ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। 28 ਜੁਲਾਈ ਨੂੰ ਮਹਿਲਾ ਸਿੰਗਲਜ਼ ਦੇ ਮੈਚ ਵਿੱਚ ਉਸਨੇ ਮਾਲਦੀਵ ਦੀ ਫਾਤਿਮਾ ਨਾਬਾਹਾ ਅਬਦੁਲ ਰਜ਼ਾਕ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ। ਉਸਨੇ ਇਹ ਮੈਚ 29 ਮਿੰਟ ਵਿੱਚ ਜਿੱਤ ਲਿਆ।
ਪੀਵੀ ਸਿੰਧੂ ਬਣਾ ਸਕਦੀ ਇਹ ਰਿਕਾਰਡ
ਪੀਵੀ ਸਿੰਧੂ ਹੁਣ ਤੱਕ ਦੋ ਓਲੰਪਿਕ ਮੈਡਲ ਜਿੱਤ ਚੁੱਕੀ ਹੈ। ਉਸਨੇ ਰੀਓ ਅਤੇ ਟੋਕੀਓ ਵਿੱਚ ਤਗਮੇ ਜਿੱਤੇ ਹਨ। ਅਜਿਹੇ 'ਚ ਜੇਕਰ ਉਹ ਪੈਰਿਸ 'ਚ ਤਮਗਾ ਜਿੱਤਦੀ ਹੈ ਤਾਂ ਉਹ ਓਲੰਪਿਕ 'ਚ ਤਿੰਨ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਜਾਵੇਗੀ। ਉਸਨੇ ਕਾਂਸੀ ਅਤੇ ਚਾਂਦੀ ਦਾ ਤਗਮਾ ਜਿੱਤਿਆ ਹੈ।