← ਪਿਛੇ ਪਰਤੋ
ਪੈਰਿਸ ਓਲੰਪਿਕ 2024 : ਸਵਪਨਿਲ ਕੁਸਲੇ ਨੇ ਕਾਂਸੀ ਦਾ ਤਗਮਾ ਜਿੱਤਿਆ
ਸਵਪਨਿਲ ਕੁਸਲੇ ਨੇ ਵੀਰਵਾਰ ਨੂੰ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ਦੇ ਫਾਈਨਲ ਵਿੱਚ ਤੀਜੇ ਸਥਾਨ 'ਤੇ ਰਹਿ ਕੇ ਪੈਰਿਸ ਓਲੰਪਿਕ 2024 ਦਾ ਤੀਜਾ ਕਾਂਸੀ ਤਮਗਾ ਜਿੱਤਿਆ । ਸਵਪਨਿਲ ਆਪਣੇ ਸਾਥੀ ਨਿਸ਼ਾਨੇਬਾਜ਼ਾਂ ਮਨੂ ਭਾਕਰ ਅਤੇ ਸਰਬਜੋਤ ਸਿੰਘ ਨਾਲ ਮਿਲ ਕੇ ਖੇਡਾਂ ਵਿੱਚ ਭਾਰਤ ਲਈ ਤਗਮੇ ਦੀ ਹੈਟ੍ਰਿਕ ਪੂਰੀ ਕਰਨ ਲਈ ਸ਼ਾਮਲ ਹੋਇਆ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਓਲੰਪਿਕ ਖੇਡਾਂ ਦੇ ਇੱਕ ਹੀ ਐਡੀਸ਼ਨ ਵਿੱਚੋਂ ਤਿੰਨ ਨਿਸ਼ਾਨੇਬਾਜ਼ੀ ਦੇ ਤਗਮੇ ਜਿੱਤੇ ਹਨ।
Total Responses : 25564