ਪਟਿਆਲਾ ਪੁਲਿਸ ਵੱਲੋਂ ਬਦਨਾਮ ਗੈਂਗਸਟਰ ਦਾ ਐਨਕਾਊਂਟਰ, ਹੋਇਆ ਗੰਭੀਰ ਜ਼ਖਮੀ- ਗ੍ਰਿਫਤਾਰ
ਜੀ ਐਸ ਪੰਨੂ
ਪਟਿਆਲਾ 1 ਅਗਸਤ, 2024: ਵਰੁਣ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਤੇਜਪਾਲ ਕਤਲ ਕੇਸ ਮੁਕੱਦਮਾ ਵਿੱਚ ਮੁੱਖ ਦੋਸੀ ਪੁਨੀਤ ਸਿੰਘ ਗੋਲਾ ਦੀ ਗ੍ਰਿਫਤਾਰੀ ਬਾਕੀ ਸੀ ਜਿਸਨੂੰ ਗ੍ਰਿਫਤਾਰ ਕਰਨ ਲਈ ਮੁਹੰਮਦ ਸਰਫਰਾਜ ਆਲਮ IPS, SP City ,SP ਇਨਵੈਸਟੀਗੇਸ਼ਨ ਸਰਮਾ, DSP City-1 ਪਟਿਆਲਾ ਦੀ ਅਗਵਾਈ ਵਿੱਚ ਇੰਸ: ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਅਤੇ ਇੰਸ: ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ ਜੋ ਕਾਫੀ ਦੇਰ ਤੋਂ ਇਸ ਦੀ ਤਲਾਸ ਕਰ ਰਹੀਆ ਸਨ। ਜਿਸ ਦੇ ਤਹਿਤ ਅੱਜ ਮਿਤੀ 01.08.2024 ਨੂੰ ਪੁਨੀਤ ਸਿੰਘ ਗੋਲਾ ਪੁੱਤਰ ਸੁਖਜਿੰਦਰ ਸਿੰਘ ਵਾਸੀ ਮਕਾਨ ਨੰਬਰ 82 ਗਲੀ ਨੰਬਰ 02, ਨਿਉ ਮਾਥੁਰਾ ਕਲੋਨੀ ਥਾਣਾ ਸਦਰ ਪਟਿਆਲਾ ਦਾ ਨੂਰਖੇੜੀਆ ਸੁਏ ਪਾਸ ਪੁਲਿਸ ਇਨਕਾਂਉਟਰ ਦੋਰਾਨ ਜਖਮੀ ਹੋ ਗਿਆ ਸੀ ਜਿਸ ਪਾਸੋਂ ਮੋਕਾ ਤੋਂ ਇਕ ਪਿਸਟਲ .32 ਬੋਰ ਸਮੇਤ ਰੋਦ ਅਤੇ ਇਕ ਮੋਟਰਸਾਇਕਲ ਬਰਾਮਦ ਹੋਏ ਹਨ।
ਪੁਲਿਸ ਇਨਕਾਉਟਰ ਦੋਰਾਨ ਜਖਮੀ:- ਜਿੰਨ੍ਹਾ ਨੇ ਅੱਗੇ ਦੱਸਿਆ ਕਿ ਅੱਜ ਮਿਤੀ 01.08.2024 ਨੂੰ ਤੇਜਪਾਲ ਕਤਲ ਕੇਸ (ਮ:ਨੰ: 65-2024 ਥਾਣਾ ਕੋਤਵਾਲੀ ਪਟਿਆਲਾ ਕੇਸ ਵਿੱਚ ਭਗੋੜੇ ਪੁਨੀਤ ਸਿੰਘ ਗੋਲਾ ਦੀ ਤਲਾਸ ਵਿੱਚ ਸੀ.ਆਈ.ਏ.ਪਟਿਆਲਾ ਅਤੇ ਕੋਤਵਾਲੀ ਪਟਿਆਲਾ ਦੀ ਪੁਲਿਸ ਪਾਰਟੀ ਦੇ ਥਾਣਾ ਸਨੌਰ ਦੇ ਏਰੀਆ ਵਿੱਚ ਮੌਜੂਦ ਸੀ ਜਿੱਥੇ ਗੁਪਤ ਸੂਚਨਾ ਮਿਲੀ ਕਿ ਪੁਨੀਤ ਸਿੰਘ ਗੋਲਾ ਮੋਟਰਸਾਇਕਲ ਪਰ ਸਵਾਰ ਹੋਕੇ ਸਨੌਰ ਤੇ ਨੂਰਖੇੜੀਆਂ ਰੋਡ ਨੇੜੇ ਖੁਸਹਾਲ ਫਾਰਮ ਪਾਸ ਪੁਨੀਤ ਸਿੰਘ ਗੋਲਾ ਮੋਟਰਸਾਇਕਲ ਤੇ ਆਇਆ ਜਿਸ ਨੂੰ ਨਾਕਾ ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ ਜਿਸ ਨੇ ਨਾਕਾਬੰਦੀ ਤੋ ਪਹਿਲਾ ਆਪਣਾ ਮੋਟਰਸਾਇਕਲ ਖੱਬੇ ਸਾਇਡ ਸੁੱਟਕੇ ਆਪਣੇ ਡੱਬ ਵਿੱਚੋਂ ਪਿਸਟਲ ਕੱਢਕੇ ਪੁਲਿਸ ਪਾਰਟੀ ਪਰ ਜਾਨ ਤੋ ਮਾਰਨ ਲਈ ਫਾਇਰ ਕੀਤੇ ਜਿਸ ਨੂੰ ਪੁਲਿਸ ਪਾਰਟੀ ਨੇ ਫਾਇਰ ਨਾ ਕਰਨ ਦੀ ਅਪੀਲ ਕੀਤੀ ਅਤੇ ਤਾੜਨਾ ਕੀਤੀ ਪਰ ਜਿਸ ਨੇ ਫਿਰ ਤੋਂ ਪੁਲਿਸ ਪਾਰਟੀ ਪਰ ਫਾਇਰ ਕੀਤੇ ਤਾਂ ਪੁਲਿਸ ਪਾਰਟੀ ਨੇ ਆਪਣੀ ਹਿਫਾਜਤ ਲਈ ਫਾਇਰ ਕੀਤੇ ਜੋ ਪੁਨੀਤ ਸਿੰਘ ਗੋਲਾ ਦੇ ਦੋਵੇ ਲੱਤਾ ਵਿੱਚ ਫਾਇਰ ਲੱਗਣ ਕਾਰਨ ਜਖਮੀ ਹੋ ਗਿਆ ਜਿਸ ਨੂੰ ਫੌਰੀ ਤੌਰ ਪਰ ਇਲਾਜ ਲਈ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਅਤੇ ਮੋਕਾ ਤੇ ਪੁਨੀਤ ਸਿੰਘ ਗੋਲਾ ਦੇ ਕਬਜੇ ਵਿੱਚ ਇਕ ਪਿਸਟਲ .32 ਬੋਰ ਸਮੇਤ ਰੋਦ ਅਤੇ ਇਕ ਮੋਟਰਸਾਇਕਲ ਬਰਾਮਦ ਹੋਏ ਜਿਸ ਸਬੰਧੀ ਮੁਕੰਦਮਾ ਥਾਣਾ ਸਨੋਰ ਵਿਖੇ ਅ/ਧ 109,132, 221 ਬੀ.ਐਨ.ਐਸ. 25 ਅਸਲਾ ਐਕਟ ਥਾਣਾ ਸਨੌਰ ਵਿਖੇ ਦਰਜ ਕੀਤਾ ਜਾ ਰਿਹਾ ਹੈ।
ਅਪਰਾਧਿਕ ਪਿਛੋਕੜ : ਜਿੰਨ੍ਹਾ ਨੇ ਦੱਸਿਆ ਕਿ ਪੁਨੀਤ ਸਿੰਘ ਗੋਲਾ ਦਾ ਕਰੀਮੀਨਲ ਪਿਛੋਕੜ ਹੈ ਜਿਸ ਦੇ ਖਿਲਾਫ ਕਤਲ, ਇਰਾਦਾ ਕਤਲ ਅਤੇ ਲੁੱਟਖੋਹ ਆਦਿ ਕਰੀਬ 15 ਮੁਕੱਦਮੇ ਦਰਜ ਹਨ ਜੋ ਆਪਣੇ ਸਾਥੀਆਂ ਨਾਲ ਰਲਕੇ ਸਾਲ 2015 ਤੋਂ ਲੈਕੇ ਅਪਰਾਧ ਕਰਦਾ ਆ ਗਿਆ ਹੈ ਜਿਸ ਦੇ ਤਹਿਤ ਇਹ ਕਈ ਵਾਰੀ ਜੇਲ੍ਹ ਵਿੱਚ ਜਾ ਚੁੱਕਾ ਹੈ ਅਤੇ ਜੇਲ੍ਹ ਵਿੱਚ ਬੰਦ ਗੈਗਸਟਰਾਂ ਅਤੇ ਕਰੀਮੀਨਲ ਵਿਅਕਤੀਆਂ ਨਾਲ ਸਬੰਧ ਹਨ। ਪੁਨੀਤ ਸਿੰਘ ਗੋਲਾ ਜੋ ਕਿ (ਰਜੀਵ ਰਾਜਾ ਗੈਗਸਟਰ) ਦੇ ਸਾਥੀ ਤੁਰਨ ਵਾਸੀ ਸੰਜੇ ਕਲੋਨੀ ਪਟਿਆਲਾ ਦਾ ਕਰੀਬੀ ਸਾਥੀ ਹੈ ਪਹਿਲਾ ਵੀ ਤੁਰਨ ਅਤੇ ਇਸ ਦੇ ਸਾਥੀਆਂ ਤੋਂ ਸਾਲ 2022 ਵਿੱਚ ਭਾਰੀ ਮਾਤਰਾ ਵਿੱਚ ਅਸਲੇ ਬਰਾਮਦ ਕੀਤੇ ਗਏ ਸਨ। ਸਾਲ 2023 ਵਿੱਚ ਤੁਰਨ ਅਤੇ ਪੁਨੀਤ ਸਿੰਘ ਗੋਲਾ ਨੇ ਮਿਲਕੇ ਆਪਣੇ ਵਿਰੋਧੀ ਹਰਦੀਪ ਸਿੰਘ ਦੀ ਥਾਣਾ ਫੇਸ-1 ਮੋਹਾਲੀ ਦੇ ਏਰੀਆਂ ਵਿੱਚ ਤੇਜਧਾਰ ਹਥਿਆਰਾਂ ਨਾਲ ਉਗਲਾ ਵੱਡਕੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ ਸੀ। ਇਸ ਕੇਸ ਵਿੱਚ ਗ੍ਰਿਫਤਾਰ ਹੋਕੇ ਜੇਲ੍ਹ ਚਲਾ ਗਿਆ ਸੀ ਇਸ ਕੇਸ ਵਿੱਚ ਵੀ ਇਹ ਬੇਲਜੰਪ ਕਰ ਗਿਆ ਸੀ । ਜਿਸ ਨੇ ਜੇਲ੍ਹ ਤੋ ਬਾਹਰ ਆਕੇ ਆਪਣੇ ਸਾਥੀਆਂ ਨਾਲ ਰਲਕੇ ਸੰਗਠਤ ਕਰਕੇ ਲੁੱਟਖੋਹ ਅਤੇ ਕਤਲ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੁਰੂ ਕਰ ਦਿੱਤਾ ਸੀ।
ਤੇਜਪਾਲ ਕਤਲ ਕੇਸ : ਮ੍ਰਿਤਕ ਤੇਜਪਾਲ ਦਾ ਕਰੀਮੀਨਲ ਪਿਛੋਕੜ ਸੀ ਜਿਸ ਦੇ ਖਿਲਾਫ ਵੀ ਇਰਾਦਾ ਕਤਲ ਅਤੇ ਹੋਰ ਜੁਰਮਾ ਤਹਿਤ ਜਿਲ੍ਹਾ ਪਟਿਆਲਾ ਵਿਖੇ 6 ਮੁਕੱਦਮੇ ਦਰਜ ਹਨ। ਮ੍ਰਿਤਕ ਤੇਜਪਾਲ ਅਤੇ ਪੁਨੀਤ ਸਿੰਘ ਗੋਲਾ ਗੈਗ ਦੀ ਆਪਸ ਵਿੱਚ ਲੋਕਲ ਲੇਵਲ ਦੀ ਪਿਛਲੇ ਕਾਫੀ ਸਮੇਂ ਤੋਂ ਗੈਗਵਾਰ ਚੱਲਦੀ ਆ ਰਹੀ ਸੀ ਜਿਸ ਦੇ ਤਹਿਤ ਹੀ ਮਿਤੀ 03.04.2024 ਨੂੰ ਜਦੋ ਤੇਜਪਾਲ ਆਪਣੇ ਮੋਟਰਸਾਇਕਲ ਪਰ ਸਵਾਰ ਹੋਕੇ ਲੱਕੜ ਮੰਡੀ ਤੋਂ ਸੰਜੇ ਕਲੋਨੀ ਨੂੰ ਜਾ ਰਿਹਾ ਤਾਂ ਖੇੜੇ ਪਾਸ ਰੋਕਕੇ ਉਸਦੇ ਤੇਜਧਾਰ ਹਥਿਆਰਾਂ ਨਾਲ ਸੱਟਾ ਮਾਰਕੇ ਜਖਮੀ ਕਰ ਦਿੱਤਾ ਸੀ ਜੋ ਤੇਜਪਾਲ ਦੀ ਦੋਰਾਨੇ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਗਈ ਸੀ ਜੋ ਪੁਨੀਤ ਸਿੰਘ ਗੋਲਾ ਕਈ ਕੇਸਾਂ ਵਿੱਚ ਭਗੋੜਾ ਚੱਲਿਆ ਆ ਰਿਹਾ ਸੀ ਇਸ ਕੇਸ ਵਿੱਚ ਲੋੜੀਦੇ ਦੋਸੀ ਅਮਨਦੀਪ ਸਿੰਘ ਜੱਟ, ਰਵੀ ਅਤੇ ਸਾਗਰ ਨੂੰ ਪਹਿਲਾ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੋ ਕਿ ਪਟਿਆਲਾ ਜੇਲ੍ਹ ਵਿੱਚ ਬੰਦ ਹਨ।
ਵਰੁਣ ਸ਼ਰਮਾਂ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗੈਗਸਟਰ ਅਤੇ ਕਰੀਮੀਨਲ ਗਤੀਵਿਧੀਆ ਕਰਨ ਵਾਲੇ ਮੁਲਜਮਾ ਨੂੰ ਸਖਤ ਤਾੜਨਾ ਕੀਤੀ ਹੈ ਕਿ ਪਟਿਆਲਾ ਜਿਲ੍ਹਾ ਵਿੱਚ ਲਾਅ ਐਂਡ ਆਰਡਰ ਅਤੇ ਲੋਕਾਂ ਦੀ ਸੁਰੱਖਿਆ ਨੂੰ ਹਰ ਹਾਲਤ ਵਿੱਚ ਮਾੜੇ ਅਨਸਰਾ ਤੇ ਸੁਰੱਖਿਅਤ ਕੀਤਾ ਜਾਵੇਗਾ।