ਸੁੱਤੇ ਪਰਿਵਾਰ ਤੇ ਡਿੱਗੀ ਅਚਾਨਕ ਕਮਰੇ ਦੀ ਛੱਤ, ਇੱਕ ਔਰਤ ਦੀ ਹੋਈ ਮੌਤ, ਚਾਰ ਗੰਭੀਰ ਜ਼ਖਮੀ
ਖੇਮਕਰਨ, 1 ਅਗਸਤ 2024 - ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਮਾਣਿਕਕੇ ਵਿਖੇ ਭਾਰੀ ਬਾਰਿਸ਼ ਦਾ ਕਹਿਰ ਉਸ ਵੇਲੇ ਵੇਖਣ ਨੂੰ ਮਿਲਿਆ ਜਦ ਘਰ ਦੇ ਕਮਰੇ ਵਿੱਚ ਬੈਠੇ ਪੂਰੇ ਪਰਿਵਾਰ ਤੇ ਅਚਾਨਕ ਛੱਤ ਡਿੱਗ ਪਈ ਅਤੇ ਛੱਤ ਡਿੱਗਣ ਕਾਰਨ ਕਮਰੇ ਅੰਦਰ ਬੈਠੀ ਇਕ ਔਰਤ ਦੀ ਮੌਤ ਹੋ ਗਈ। ਉਸ ਦਿਨ ਨਾਲ ਚਾਰ ਹੋਰ ਔਰਤਾਂ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ।
ਇਸ ਸਬੰਧੀ ਜਾਣਕਾਰੀ ਦੇਣ ਦੇ ਹੋਏ ਮ੍ਰਿਤਕ ਔਰਤ ਜੋਗਿੰਦਰ ਕੌਰ ਦੇ ਲੜਕੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਅਤੇ ਤਿੰਨੇ ਭੈਣਾਂ ਪਿੰਡ ਮਾਣਕ ਕੇ ਵਿਖੇ ਆਈਆਂ ਹੋਈਆਂ ਸਨ ਤਾਂ ਅੱਜ ਜਦ ਉਹ ਕਮਰੇ ਅੰਦਰ ਬੈਠੀਆਂ ਹੋਈਆਂ ਸਨ ਤਾਂ ਅਚਾਨਕ ਉਤੋਂ ਛੱਤ ਡਿੱਗ ਪਈ ਜਿਸ ਕਾਰਨ ਉਸਦੀ ਮਾਂ ਜੋਗਿੰਦਰ ਕੌਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਹਨਾਂ ਦੀਆਂ ਤਿੰਨ ਭੈਣਾਂ ਤੇ ਇੱਕ ਛੋਟਾ ਬੱਚਾ ਗੰਭੀਰ ਜਖਮੀ ਹੋ ਗਿਆ ਹੈ, ਜਿਨਾਂ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ ਹੈ। ਪੀਤਮ ਵਿਅਕਤੀ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ।