ਨੇਕਸਸ ਏਲਾਂਤੇ ਵਿੱਚ ‘ਦ ਰੀਅਲ ਵੈਨ ਗੌਗ ਇਮਰਸਿਵ ਐਕਸਪੀਰੀਅੰਸ’ ਦੀ ਹੋਈ ਸ਼ੁਰੂਆਤ
ਹਰਜਿੰਦਰ ਸਿੰਘ ਭੱਟੀ
- ਇਹ ਇਮਰਸਿਵ ਐਕਸਪੀਰੀਅੰਸ ਭਾਰਤ ਦਾ ਪਹਿਲਾ 22000 ਲੂਮੇਨ ਪ੍ਰੋਜੈਕਸ਼ਨ ਹੈ, ਜਿਸ ਵਿੱਚ ਡੱਚ ਪੋਸਟ-ਇਮਪ੍ਰੈਸ਼ਨਿਸਟ ਮਾਸਟਰ ਦੀਆਂ ਪੇਂਟਿੰਗਾਂ ਦੀ ਇੱਕ ਚੁਣਿੰਦਾ ਚੋਣ ਨੂੰ ਦਿਖਾਇਆ ਗਿਆ ਹੈ
- ਚੰਡੀਗੜ੍ਹ ਲਈ ਟਿਕਟਾਂ ਹੁਣ www.insider.in ਉਤੇ ਵਿਕਰੀ ਲਈ ਉਪਲੱਬਧ ਹਨ
ਚੰਡੀਗੜ੍ਹ, 1 ਅਗਸਤ, 2024: ਪੱਛਮੀ ਕਲਾ ਦੇ ਇਤਿਹਾਸ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿੱਚੋਂ ਇੱਕ ਮੰਨੇ ਜਾਂਦੇ, ਡੱਚ ਪੋਸਟ-ਇਮਪ੍ਰੈਸ਼ਨਿਸਟ ਮਾਸਟਰ ਵਿਨਸੈਂਟ ਵੈਨ ਗੌਗ ਆਧੁਨਿਕ ਕਲਾ ਲਈ ਇੱਕ ਪ੍ਰਸਿੱਧ ਵਿਕਲਪ ਪਸੰਦ ਹਨ। ਇਮਰਸਿਵ ਐਕਸਪੀਰੀਅੰਸ ਜਿੱਥੇ ਟੈਕਨੋਲੋਜੀ ਦਾ ਕਲਾ ਨਾਲ ਮੇਲ ਹੁੰਦਾ ਹੈ। ਰੀਅਲ ਵੈਨ ਗੌਗ ਇਮਰਸਿਵ ਐਕਸਪੀਰੀਅੰਸ 2 ਅਗਸਤ ਤੋਂ ਨੇਕਸਸ ਏਲਾਂਤੇ ਮਾਲ, ਚੰਡੀਗੜ੍ਹ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਟਿਕਟਾਂ 899 ਰੁਪਏ ਤੋਂ ਸ਼ੁਰੂ ਹੋ ਕੇ www.insider.in ’ਤੇ ਖਰੀਦੀਆਂ ਜਾ ਸਕਦੀਆਂ ਹਨ।
ਇਹ ਪ੍ਰਦਰਸ਼ਨੀ ਦੁਨੀਆ ਭਰ ਦੇ ਅਜਾਇਬ ਘਰਾਂ ਅਤੇ ਨਿੱਜੀ ਸੰਗ੍ਰਹਿ ਵਿੱਚ ਲੱਗੀਆਂ 2,100 ਕਲਾਕ੍ਰਿਤੀਆਂ ਵਿੱਚੋਂ ਲਗਭਗ 265 ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰੇਗੀ। ਪ੍ਰਦਰਸ਼ਨੀ ਵਾਲੀ ਥਾਂ ਦੀਆਂ ਕੰਧਾਂ ਅਤੇ ਫਰਸ਼ਾਂ ਨੂੰ ਤਕਨੀਕੀ ਰੰਗਾਂ ਨਾਲ ਭਰਪੂਰ ਵੈਨ ਗੌਗ ਦੇ ਸੁਪਨਿਆਂ ਦੀ ਦੁਨੀਆ ਵਿੱਚ ਬਦਲਣ ਵਾਲੇ ਇਮਰਸਿਵ ਐਕਸਪੀਰੀਅੰਸ ਨਿਊਯਾਰਕ, ਪੈਰਿਸ, ਲੰਡਨ, ਸਿੰਗਾਪੁਰ, ਐਮਸਟਰਡਮ, ਚੇਨਈ ਤੋਂ ਹੈਦਰਾਬਾਦ ਤੱਕ ਸ਼ਾਨਦਾਰ ਤਜਰਬੇ ਪੇਸ਼ ਕਰ ਰਹੇ ਹਨ। ਚੇਨਈ ਅਤੇ ਹੈਦਰਾਬਾਦ ਵਿੱਚ ਸਫਲ ਸ਼ੋਅ ਤੋਂ ਬਾਅਦ ਚੰਡੀਗੜ੍ਹ ਪਹਿਲੀ ਵਾਰ ਵੈਨ ਗੌਗ ਐਕਸਪੀਰੀਅੰਸ ਦੀ ਮੇਜ਼ਬਾਨੀ ਕਰੇਗਾ।
ਪ੍ਰਦਰਸ਼ਨੀ ਦੇ ਕਾਰਜਕਾਰੀ ਨਿਰਮਾਤਾ ਅਤੇ ਬ੍ਰਾਂਡ ਅੰਬੈਸਡਰ ਨਿਖਿਲ ਚਿਨਪਾ ਨੇ ਇਸ ਤਜ਼ਰਬੇ ਨੂੰ ਚੰਡੀਗੜ੍ਹ ਵਿੱਚ ਲਿਆਉਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰੀਅਲ ਵੈਨ ਗੌਗ ਇਮਰਸਿਵ ਨੌਜਵਾਨਾਂ ਵਿੱਚ ਇੱਕ ਨਵੀਂ ਸਨਸਨੀ ਬਣ ਗਿਆ ਹੈ ਅਤੇ ਭਾਰਤੀ ਕਲਾ ਦੇ ਦ੍ਰਿਸ਼ ਵਿੱਚ ਇੱਕ ਰੁਝਾਨ ਬਣ ਗਿਆ ਹੈ, ਜੋ ਕਿ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਹੋ ਰਿਹਾ ਹੈ। ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਇਸਨੂੰ ਚੰਡੀਗੜ੍ਹ ਵਿੱਚ ਨੇਕਸਸ ਏਲਾਂਤੇ ਵਿੱਚ ਲਿਆਉਣ ਦੇ ਯੋਗ ਹੋਏ ਹਾਂ, ਇਹ ਇੱਕ ਅਜਿਹਾ ਸ਼ਹਿਰ ਹੈ, ਜਿਸਦਾ ਡਿਜ਼ਾਈਨ ਇਸਦੀ ਪਛਾਣ ਵਿੱਚ ਡੂੰਘਾਈ ਨਾਲ ਜੁੜਿਆ ਹੋਇਆ ਹੈ।
ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ, ਨੇਕਸਸ ਸਿਲੈਕਟ ਟਰੱਸਟ ਦੇ ਸੀਐਮਓ, ਨਿਸ਼ਾਂਕ ਜੋਸ਼ੀ ਨੇ ਕਿਹਾ ਕਿ ਨੇਕਸਸ ਏਲਾਂਤੇ ਚੰਡੀਗੜ੍ਹ ਵਿੱਚ ਰੀਅਲ ਵੈਨ ਗੌਗ ਆਰਟ ਪ੍ਰਦਰਸ਼ਨੀ ਦੀ ਮੇਜ਼ਬਾਨੀ ਕਰਕੇ ਬਹੁਤ ਰੌਮਾਂਚਿਤ ਹੈ। ਇਹ ਇਮਰਸਿਵ ਐਕਸਪੀਰੀਅੰਸ ਹਰ ਉਮਰ ਦੇ ਸੈਲਾਨੀਆਂ ਨੂੰ ਵੈਨ ਗੌਗ ਦੇ ਸ਼ਾਨਦਾਰ ਕੰਮ ਨੂੰ ਦੇਖਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ। ਨੇਕਸਸ ਵਿੱਚ ਅਸੀਂ ਆਪਣੇ ਗਾਹਕਾਂ ਨੂੰ ਬੇਮਿਸਾਲ ਅਨੁਭਵ ਅਤੇ ਸੇਵਾਵਾਂ ਪ੍ਰਦਾਨ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਅਸੀਂ ਆਪਣੇ ਸਥਾਨਾਂ ’ਤੇ ਵਿਸ਼ਵ ਪੱਧਰੀ ਸੱਭਿਆਚਾਰਕ ਸਮਾਗਮਾਂ ਨੂੰ ਲਿਆਉਣ ਲਈ ਹਮੇਸ਼ਾ ਵਚਨਬੱਧ ਰਹੇ ਹਾਂ ਅਤੇ ਇਹ ਪ੍ਰਦਰਸ਼ਨੀ ਉਸ ਸਮਰਪਣ ਦਾ ਪ੍ਰਮਾਣ ਹੈ। ਸਾਨੂੰ ਨੇਕਸਸ ਏਲਾਂਤੇ ਮਾਲ ਵਿੱਚ ਟਰਾਈਸਿਟੀ ਦੇ ਸੈਲਾਨੀਆਂ ਲਈ ਅਜਿਹੇ ਇਮਰਸਿਵ ਐਕਸਪੀਰੀਅੰਸ ਦੀ ਮੇਜ਼ਬਾਨੀ ਕਰਨ ’ਤੇ ਮਾਣ ਹੈ।
ਰੀਅਲ ਵੈਨ ਗੌਗ ਇਮਰਸਿਵ ਐਕਸਪੀਰੀਅੰਸ ਇੱਕ ਵਿਲੱਖਣ ਵਿਜ਼ੂਅਲ ਤਮਾਸ਼ੇ ਦੁਆਰਾ ਡੱਚ ਮਾਸਟਰ ਦੀ ਪੇਂਟਿੰਗ ਦੇ ਰੰਗ ਅਤੇ ਭਾਵਨਾਵਾਂ ਨੂੰ ਸਾਹਮਣੇ ਲਿਆਉਂਦਾ ਹੈ, ਜਿਸ ਵਿੱਚ ਭਾਰਤ ਦਾ ਪਹਿਲਾ 22000 ਲੂਮੇਨ ਪ੍ਰੋਜੈਕਸ਼ਨ ਅਤੇ ਭਾਰਤ ਵਿੱਚ ਸਭ ਤੋਂ ਵੱਡੀ ਸਕ੍ਰੀਨ ਅਤੇ ਮਿਚ ਡੀ ਕਲੇਨ ਦੁਆਰਾ ਵਿਸ਼ੇਸ਼ ਤੌਰ ’ਤੇ ਰਚਿਆ ਗਿਆ ਇੱਕ ਸੰਗੀਤਕ ਸਕੋਰ ਸ਼ਾਮਿਲ ਹੈ, ਜੋ ਵੈਨ ਗੌਗ ਦੀਆਂ ਸਦੀਵੀ ਮਹਾਨ ਰਚਨਾਵਾਂ ਵਿੱਚ ਨਵੀਂ ਜਾਨ ਪਾਉਂਦਾ ਹੈ। ਦ ਰੀਅਲ ਵੈਨ ਗੌਗ ਇਮਰਸਿਵ ਐਕਸਪੀਰੀਅੰਸ ਦੀਆਂ ਪੇਂਟਿੰਗਾਂ ਮੋਸ਼ਨ ਵਨ ਸਟੂਡੀਓ ਦੇ ਵਿਜ਼ੂਅਲ ਕਲਾਕਾਰ ਹੇਮਾਲੀ ਵਡਾਲੀਆ ਅਤੇ ਨਵੀਨ ਬੋਕਾਟਪਾ ਦੁਆਰਾ ਕਿਉਰੇਟ ਅਤੇ ਐਨੀਮੇਟ ਕੀਤੀਆਂ ਗਈਆਂ ਹਨ, ਜਿਸ ਵਿੱਚ ਕਾਰਜਕਾਰੀ ਨਿਰਮਾਤਾ ਜੈ ਪੰਜਾਬੀ ਵੀ ਯੋਗਦਾਨ ਪਾ ਰਹੇ ਹਨ।
ਟਿਕਟਾਂ ਦੀ ਖਰੀਦਦਾਰੀ ਕਰੋ: https://insider.in/the-real-van-gogh-immersive-experience-chandigarh/event