ਵੱਡੀ ਖ਼ਬਰ: ਖੰਨਾ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
ਰਵਿੰਦਰ ਢਿੱਲੋਂ
ਖੰਨਾ, 1 ਅਗਸਤ 2024- ਖੰਨਾ ਦੇ ਵਿਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾਬੜਤੋੜ ਗੋਲੀਆਂ ਚੱਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਖੰਨਾ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ, ਕੁੱਝ ਬਦਮਾਸ਼ਾਂ ਦੇ ਵਲੋਂ ਸਮਰਾਲਾ ਰੋਡ ਤੇ ਪੈਟਰੋਲ ਪੰਪ ਤੇ ਕਰੀਬ ਡੇਢ ਲੱਖ ਰੁਪਏ ਦੀ ਲੁੱਟ ਕੀਤੀ ਗਈ। ਸੂਚਨਾ ਮਿਲਦੇ ਹੀ ਤੁਰੰਤ ਹਰਕਤ ਵਿਚ ਆਈ ਪੁਲਿਸ ਦੇ ਵਲੋਂ ਚਾਰ ਬਦਮਾਸ਼ਾਂ ਵਿਚੋਂ ਦੋ ਨੂੰ ਕਾਬੂ ਕਰ ਲਿਆ ਸੀ, ਜਦੋਂਕਿ ਦੋ ਜਣੇ ਪੁਲਿਸ ਦੀ ਗ੍ਰਿਫਤ ਵਿਚੋਂ ਭੱਜ ਗਏ ਸਨ। ਜਿਨ੍ਹਾਂ ਦਾ ਪਿੱਛਾ ਕਰਦੇ ਸਮੇਂ ਪੁਲਿਸ ਤੇ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿਚ ਇੱਕ ਬਦਮਾਸ਼ ਦੇ ਪੈਰ ਤੇ ਗੋਲੀ ਲੱਗੀ, ਜਦੋਂਕਿ ਦੂਜੇ ਨੂੰ ਵੀ ਤੁਰੰਤ ਬਾਅਦ ਕਾਬੂ ਕਰ ਲਿਆ ਗਿਆ। ਬਦਮਾਸ਼ਾਂ ਨੇ ਪੁਲਿਸ ਤੇ ਵੀ ਫਾਇਰਿੰਗ ਕੀਤੀ।