← ਪਿਛੇ ਪਰਤੋ
ਪੈਰਿਸ ਓਲੰਪਿਕ 2024 : ਹਾਕੀ 'ਚ ਭਾਰਤ ਨੇ ਬਰਤਾਨੀਆ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ ਭਾਰਤ ਨੇ ਲਗਾਤਾਰ ਦੂਜੀ ਵਾਰ ਓਲੰਪਿਕ 'ਚ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਭਾਰਤ ਨੇ ਮੈਚ ਸ਼ੂਟਆਊਟ 4-2 ਨਾਲ ਜਿੱਤ ਲਿਆ ਪੈਰਿਸ ਓਲੰਪਿਕ 2024 'ਚ ਐਤਵਾਰ ਨੂੰ ਭਾਰਤ ਅਤੇ ਗ੍ਰੇਟ ਬ੍ਰਿਟੇਨ ਵਿਚਾਲੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਭਾਰਤ ਨੇ ਪੁਰਸ਼ ਹਾਕੀ ਦੇ ਪਹਿਲੇ ਕੁਆਰਟਰ ਫਾਈਨਲ ਵਿੱਚ ਬਰਤਾਨੀਆ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਨੇ ਲਗਾਤਾਰ ਦੂਜੀ ਵਾਰ ਓਲੰਪਿਕ 'ਚ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਹੈ। ਪੂਰੇ ਸਮੇਂ ਤੱਕ ਮੈਚ 1-1 ਨਾਲ ਬਰਾਬਰ ਰਿਹਾ, ਜਿਸ ਤੋਂ ਬਾਅਦ ਨਤੀਜਾ ਪੈਨਲਟੀ ਸ਼ੂਟਆਊਟ ਵਿੱਚ ਆਇਆ। ਤਜਰਬੇਕਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਇਕ ਵਾਰ ਫਿਰ ਕੰਧ ਬਣ ਗਏ। ਭਾਰਤ ਨੇ ਸ਼ੂਟਆਊਟ 4-2 ਨਾਲ ਜਿੱਤ ਲਿਆ।
Total Responses : 25382