← ਪਿਛੇ ਪਰਤੋ
ਨਿਸ਼ਾ ਦਹੀਆ ਦੇ ਜਜ਼ਬੇ ਨੂੰ ਸਲਾਮ, ਜਿਹੜੀ ਓਲੰਪਿਕਸ ਦੀ ਮਹਿਲਾ ਕੁਸ਼ਤੀ ਵਿੱਚ ਸੱਟ ਲੱਗਣ ਦੇ ਬਾਵਜੂਦ ਲੜੀ
ਨਵਦੀਪ ਸਿੰਘ ਗਿੱਲ ਪੈਰਿਸ : ਨਿਸ਼ਾ ਦਹੀਆ ਦੇ ਜਜ਼ਬੇ ਨੂੰ ਸਲਾਮ ਜਿਹੜੀ ਓਲੰਪਿਕਸ ਦੀ ਮਹਿਲਾ ਕੁਸ਼ਤੀ ਵਿੱਚ ਸੱਟ ਲੱਗਣ ਦੇ ਬਾਵਜੂਦ ਲੜੀ ਅਤੇ ਅੰਤ ਤੱਕ ਜੂਝ ਕੇ ਕੁਆਰਟਰ ਫ਼ਾਈਨਲ ਮੁਕਾਬਲਾ ਹਾਰੀ। 68 ਕਿਲੋਗਰਾਮ ਭਾਰ ਵਰਗ ਵਿੱਚ ਚੱਲ ਰਹੇ ਕੁਆਰਟਰ ਫ਼ਾਈਨਲ ਵਿੱਚ ਨਿਸ਼ਾ ਕੁਸ਼ਤੀ ਖਤਮ ਹੋਣ ਦੇ ਆਖਰੀ ਪਲਾਂ ਤੱਕ ਉੱਤਰੀ ਕੋਰੀਆ ਦੀ ਸੋਲ ਗਮ ਪਾਕ ਖਿਲਾਫ਼ ਸੱਤ ਅੰਕਾਂ ਦੀ ਲੀਡ ਬਣਾ ਲਈ। ਫੇਰ ਉਸ ਦੇ ਕੁਸ਼ਤੀ ਲੜਦਿਆਂ ਸੱਟ ਲੱਗ ਜਾਂਦੀ ਹੈ ਅਤੇ ਉਹ ਫੇਰ ਵੀ ਥੋੜ੍ਹੀ ਜਿਹੀ ਮੁੱਢਲੀ ਸਹਾਇਤਾ ਲੈ ਕੇ ਕੁਸ਼ਤੀ ਲੜਦੀ ਹੈ ਪਰ ਸੱਟ ਕਾਰਨ ਉਸ ਦੀ ਕੋਰੀਅਨ ਪਹਿਲਵਾਨ ਭਾਰੂ ਪੈ ਜਾਂਦੀ ਹੈ। ਅੰਤ ਉਹ 8-10 ਨਾਲ ਹਾਰ ਗਈ। ਇਸ ਤੋਂ ਪਹਿਲਾਂ ਰਾਊਂਡ 16 (ਪ੍ਰੀ ਕੁਆਰਟਰ ਫ਼ਾਈਨਲ) ਵਿੱਚ ਨਿਸ਼ਾ ਨੇ ਯੂਕਰੇਨ ਦੀ ਰਿਜ਼ਕੋ ਨੂੰ 6-4 ਨਾਲ ਹਰਾ ਕੇ ਕੁਆਰਟਰ ਫ਼ਾਈਨਲ ਵਿੱਚ ਦਾਖਲਾ ਪਾਇਆ ਸੀ।
Total Responses : 107