ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਨੇ ਟ੍ਰੀ ਪਲਾਂਟੇਸ਼ਨ ਮੁਹਿੰਮ ਦੌਰਾਨ 1,000 ਬੂਟੇ ਲਾਏ
ਚੰਡੀਗੜ੍ਹ, 6 ਅਗਸਤ 2024- ਵਿਿਦਆਰਥੀ ਭਲਾਈ ਵਿਭਾਗ (ਡੀਐਸਡਬਲਿਊ),ਸੀਜੀਸੀ ਲਾਂਡਰਾਂ ਵੱਲੋਂ ਰੁੱਖ ਲਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੀਜੀਸੀ ਲਾਂਡਰਾਂ ਦੇ 500 ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਮੋਹਾਲੀ ਜ਼ਿਲ੍ਹੇ ਦੇ ਪਿੰਡਾਂ ਸੈਦਪੁਰ, ਸਵਾੜਾ, ਕੈਲੋਂ, ਲਾਂਡਰਾਂ ਅਤੇ ਚੱਪੜਚਿੜੀ ਵਿਖੇ 1,000 ਬੂਟੇ ਲਗਾਏ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਪੰਜਾਬ ਭਰ ਵਿੱਚ ਹਰਿਆਲੀ ਨੂੰ ਵਧਾਉਣ ਲਈ ਸੂਬਾ ਸਰਕਾਰ ਅਤੇ ਆਈਕੇਜੀਪੀਟੀਯੂ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਸਹਿਯੋਗ ਦੇਣਾ ਹੈ। ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ, ਵਰਖਾ ਨੂੰ ਨਿਯਮਿਤ ਕਰਨ, ਮਿੱਟੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੀ ਕਮੀ ਨੂੰ ਘੱਟ ਕਰਨ ਵਿੱਚ ਰੁੱਖਾਂ ਦੀ ਅਹਿਮ ਭੂਮਿਕਾ ਨੂੰ ਸਮਝਦੇ ਹੋਏ, ਇਹ ਮੁਹਿੰਮ ਵਾਤਾਵਰਣ ਦੀ ਸੰਭਾਲ ਵਿੱਚ ਸਹਾਇਤਾ ਕਰਨ ਵਿੱਚ ਸਮੂਹਿਕ ਕਾਰਵਾਈ ਦੇ ਪ੍ਰਭਾਵ ਨੂੰ ਰੇਖਾਂਕਿਤ ਕਰਦੀ ਹੈ।ਇਹ ਮੁਹਿੰਮ ਨਾ ਸਿਰਫ ਸੂਬੇ ਵਿੱਚ ਹਰਿਆਲੀ ਵਧਾਉਣ ਵਿੱਚ ਸਹਿਯੋਗ ਦਵੇਗੀ ਸਗੋਂ ਸਾਡੇ ਈਕੋਸਿਸਟਮ ਵਿੱਚ ਪੌਦਿਆਂ ਦੇ ਮਹੱਤਵ ਸੰਬੰਧੀ ਸੀਜੀਸੀਅਨਜ਼ ਦੀ ਸਮਝ ਨੂੰ ਵੀ ਮਜ਼ਬੂਤ ਕਰਦੀ ਹੈ। ਇਸ ਮੌਕੇ ਗਗਨਦੀਪ ਕੌਰ ਭੁੱਲਰ, ਡੀਨ, ਸਟੂਡੈਂਟਸ ਵੈਲਫੇਅਰ, ਸੀਜੀਸੀ ਲਾਂਡਰਾਂ ਨੇ ਕਿਹਾ ਕਿ ਇਹ ਬੂਟੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰੇ ਭਰੇ ਕੱਲ੍ਹ ਅਤੇ ਸਿਹਤਮੰਦ ਵਾਤਾਵਰਨ ਲਈ ਸਾਡੀਆਂ ਉਮੀਦਾਂ ਦਾ ਪ੍ਰਤੀਕ ਹਨ। ਇਹ ਪਹਿਲਕਦਮੀ ਸਾਡੇ ਵਿਿਦਆਰਥੀਆਂ ਨੂੰ ਵਾਤਾਵਰਣ ਸੰਭਾਲ, ਕੁਦਰਤੀ ਸਰੋਤਾਂ ਅਤੇ ਕੁਦਰਤ ਦੀ ਸੰਭਾਲ ਦੇ ਮਹੱਤਵ ਬਾਰੇ ਵੀ ਸਿਖਾਉਂਦੀ ਹੈ।
ਇਹ ਰੁੱਖ ਲਗਾਉਣ ਦੀ ਮੁਹਿੰਮ ਚਾਰ ਦਿਨਾਂ ਤੱਕ ਚੱਲੀ, ਜਿਸ ਵਿੱਚ ਸਾਰੇ ਭਾਗੀਦਾਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪੌਦੇ ਲਾਉਣ ਲਈ ਬੇਮਿਸਾਲ ਸਮਰਪਣ ਅਤੇ ਜ਼ਿੰਮੇਵਾਰੀ ਦਾ ਸਬੂਤ ਦਿੱਤਾ। ਸੀਜੀਸੀ ਲਾਂਡਰਾ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਉਪਰਾਲੇ ਲਈ ਸਮੂਹ ਫੈਕਲਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਬਹੁਤ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਸਾਨੂੰ ਸਾਡੇ ਸੂਬੇ ਭਰ ਵਿੱਚ ਰੁੱਖਾਂ ਦੀ ਗਿਣਤੀ ਵਧਾਉਣ ਵਿੱਚ ਯੋਗਦਾਨ ਪਾਉਂਦੀਆਂ ਹਨ। ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਸਾਰੇ ਹਿੱਸੇਦਾਰਾਂ ਦੀ ਸਮਾਜਿਕ ਅਤੇ ਵਾਤਾਵਰਣਕ ਭਲਾਈ ਲਈ ਅਸੀਂ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਯਤਨਾਂ ਵਿੱਚ ਯੋਗਦਾਨ ਪਾ ਰਹੇ ਹਾਂ। ਇਹ ਰੁੱਖ ਲਗਾਉਣ ਦੀ ਮੁਹਿੰਮ ਸਾਡੇ ਵਿਿਦਆਰਥੀਆਂ ਅਤੇ ਫੈਕਲਟੀ ਦੇ ਵਾਤਾਵਰਣ ਦੀ ਸੰਭਾਲ ਲਈ ਕੰਮ ਕਰਨ ਅਤੇ ਇੱਕ ਹਰੇ ਭਰੇ ਹੋਰ ਟਿਕਾਊ ਭਵਿੱਖ ਦੀ ਸਿਰਜਣਾ ਕਰਨ ਦੇ ਸਮਰਪਣ ਨੂੰ ਵੀ ਦਰਸਾਉਂਦੀ ਹੈ।