ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ
ਰੋਹਿਤ ਗੁਪਤਾ
ਗੁਰਦਾਸਪੁਰ, 5 ਸਤੰਬਰ 2024- ਗੁਰਦਾਸਪੁਰ ਦੇ ਅਮਾਂਵਵਾੜਾ ਬਾਜ਼ਾਰ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਕੱਪੜੇ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਇਸ ਮੌਕੇ ਤੇ ਦੁਕਾਨਦਾਰਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੁਚਿਤ ਕੀਤਾ ਗਿਆ ਅਤੇ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਅੱਗ ਤੇ ਲਗਭਗ ਦੋ ਘੰਟੇ ਦੀ ਮਸ਼ੱਕਤ ਤੋਂ ਬਾਅਦ ਕਾਬੂ ਪਾਇਆ ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੈ ਅੱਗ ਲੱਗਣ ਕਰਕੇ ਦੁਕਾਨ ਅੰਦਰ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ ।
ਮੌਕੇ ਤੇ ਸਿਆਸੀ ਆਗੂ ਅਤੇ ਵਪਾਰ ਮੰਡਲ ਦੇ ਪ੍ਰਧਾਨ ਮੌਕੇ ਤੇ ਪਹੁੰਚੇ। ਦੱਸਿਆ ਗਿਆ ਹੈ ਕਿ ਇਹ ਦੁਕਾਨ ਇੱਕ ਪ੍ਰਵਾਸੀ ਵਿਅਕਤੀ ਚਲਾ ਰਿਹਾ ਹੈ ਤੇ ਅੱਗ ਨਾਲ ਉਸਦਾ ਭਾਰੀ ਨੁਕਸਾਨ ਹੋਇਆ ਹੈ। ਅੱਗ ਨੇ ਨੇੜੇ ਦੀਆ ਦੁਕਾਨਾਂ ਨੂੰ ਵੀ ਥੋੜਾ ਨੁਕਸਾਨ ਪਹੁੰਚਾਇਆ ਹੈ ਪਰ ਫਾਇਰ ਬਰੀਗੇਡ ਵੱਲੋਂ ਜਿਆਦਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ। ਦੱਸ ਦਈਏ ਕਿ ਸ਼ਹਿਰ ਵਿੱਚ ਪਹਿਲਾਂ ਵੀ ਅੱਗ ਜਾਨੀ ਨਾਲ ਦਰਜਨਾ ਦੁਕਾਨਾਂ ਸੜ ਚੁੱਕੀਆਂ ਹਨ ਅਤੇ ਕਰੋੜਾਂ ਦਾ ਨੁਕਸਾਨ ਦੁਕਾਨਦਾਰਾਂ ਦਾ ਹੋ ਚੁੱਕਿਆ ਹੈ।