ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਕੀਤੇ ਕਾਬੂ
ਦੋਨੋਂ ਨੌਜਵਾਨ ਗੋਲਡੀ ਬਰਾੜ ਦੇ ਇਸ਼ਾਰਿਆਂ ਤੇ ਪੰਜਾਬ ਵਿੱਚ ਦਿੰਦੇ ਸਨ ਵਾਰਦਾਤਾਂ ਨੂੰ ਅੰਜਾਮ - ਪੁਲਿਸ ਕਮਿਸ਼ਨਰ
ਚੰਡੀਗੜ੍ਹ ਵਿਖੇ ਫੋਰਚੂਨਰ ਕਾਰ ਦੇ ਉੱਪਰ ਹਮਲਾ ਕਰਨ ਦੇ ਮਾਮਲੇ ਚ ਪੁਲਿਸ ਨੇ ਕੀਤੇ ਗੋਲਡੀ ਬਰਾੜ ਦੇ ਗੁਰਗੇ ਕਾਬੂ
ਗੁਰਪ੍ਰੀਤ ਰਾਜਪੂਤ
ਅੰਮ੍ਰਿਤਸਰ , 5 ਸਤੰਬਰ 2024 : ਪੁਲਿਸ ਨੇ ਗੋਲਡੀ ਬਰਾੜ ਸਮੇਤ ਪੰਜ ਲੋਕਾਂ ਤੇ ਕੀਤਾ ਮਾਮਲਾ ਦਰਜ ਪੰਜਾਬ ਵਿੱਚ ਲਗਾਤਾਰ ਹੀ ਵਪਾਰੀਆਂ ਨਾਲ ਫਰੋਤੀ ਮੰਗਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਅਤੇ ਵਪਾਰੀ ਇਸ ਸਮੇਂ ਡਰਦੇ ਮਾਹੌਲ ਚ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਹੀ ਫਰੋਤੀ ਮੰਗਣ ਵਾਲੇ ਆਰੋਪੀਆਂ ਨੂੰ ਟਰੇਸ ਕਰਕੇ ਕਾਬੂ ਕਰਨ ਦੇ ਵਿੱਚ ਸਫਲਤਾਵਾਂ ਹਾਸਲ ਕੀਤੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਅੰਮ੍ਰਿਤਸਰ ਪੁਲਿਸ ਨੇ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਾਬੂ ਕੀਤੇ ਗਏ ਦੋ ਵਿਅਕਤੀ ਗੋਲਡੀ ਬਰਾੜ ਦੇ ਗੁਰਗੇ ਹਨ ਅਤੇ ਇਹ ਗੋਲਡੀ ਬਰਾੜ ਦੇ ਇਸ਼ਾਰਿਆਂ ਤੇ ਹੀ ਕੰਮ ਕਰਦੇ ਸਨ l