← ਪਿਛੇ ਪਰਤੋ
Asian Champions Trophy 2024 Final: ਭਾਰਤ ਚੀਨ ਨੂੰ 1-0 ਨਾਲ ਹਰਾ ਕੇ ਪੰਜਵੀਂ ਵਾਰ ਬਣਿਆ ਚੈਂਪੀਅਨ
ਨਵੀਂ ਦਿੱਲੀ, 17 ਸਤੰਬਰ 2024- ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ 2024 ਦੇ ਫਾਈਨਲ ਦੇ ਚੌਥੇ ਕੁਆਰਟਰ ਵਿੱਚ ਜੁਗਰਾਜ ਸਿੰਘ ਦੇ ਗੋਲ ਦੀ ਬਦੌਲਤ ਚੀਨ ਨੂੰ 1-0 ਨਾਲ ਹਰਾ ਕੇ ਭਾਰਤ ਰਿਕਾਰਡ ਪੰਜਵੀਂ ਵਾਰ ਚੈਂਪੀਅਨ ਬਣ ਗਿਆ ਹੈ। ਮੌਜੂਦਾ ਚੈਂਪੀਅਨ ਭਾਰਤ ਦੀ ਨਜ਼ਰ ਰਿਕਾਰਡ ਪੰਜਵੇਂ ਐਕਟ ਖਿਤਾਬ 'ਤੇ ਸੀ ਅਤੇ ਹੁਣ ਇਹ ਸੁਪਨਾ ਪੂਰਾ ਹੋ ਗਿਆ ਹੈ। ਭਾਰਤ ਨੇ ਸੈਮੀਫਾਈਨਲ 'ਚ ਕੋਰੀਆ ਨੂੰ 4-1 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। ਕਪਤਾਨ ਹਰਮਨਪ੍ਰੀਤ ਸਿੰਘ ਵੀ ਟਾਪ ਸਕੋਰਰ ਦੀ ਸੂਚੀ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਨੇ ਕੁੱਲ ਸੱਤ ਗੋਲ ਕੀਤੇ।
Total Responses : 221