← ਪਿਛੇ ਪਰਤੋ
ਝੋਨੇ ਦਾ ਸੀਜ਼ਨ: 28 ਹਜ਼ਾਰ ਆੜ੍ਹਤੀਏ ਤੇ 2 ਲੱਖ ਮਜ਼ਦੂਰ ਹੜਤਾਲ ’ਤੇ ਚੰਡੀਗੜ੍ਹ, 1 ਅਕਤੂਬਰ, 2024: ਪੰਜਾਬ ਵਿਚ ਅਨਾਜ ਮੰਡੀਆਂ ਵਿਚ ਅੱਜ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਰਹੀ ਹੈ ਪਰ ਦੂਜੇ ਪਾਸੇ 28 ਹਜ਼ਾਰ ਆੜ੍ਹਤੀਏ ਤੇ 2 ਲੱਖ ਮਜ਼ਦੂਰ ਹੜਤਾਲ ’ਤੇ ਹਨ। ਜਿਥੇ ਆੜ੍ਹਤੀ ਵੱਧ ਆੜ੍ਹਤ ਦੀ ਮੰਗ ਕਰ ਰਹੇ ਹਨ, ਉਥੇ ਹੀ ਮਜ਼ਦੂਰ ਵੱਧ ਮਜ਼ਦੂਰੀ ਮੰਗ ਰਹੇ ਹਨ। ਇਸ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੁਪਹਿਰ 1.00 ਵਜੇ ਝੋਨੇ ਦੀ ਖਰੀਦ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਦੀ ਆਨਲਾਈਨ ਮੀਟਿੰਗ ਸੱਦ ਲਈ ਹੈ। ਇਸ ਵਿਚ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਕਰਨ ਬਾਰੇ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ।
Total Responses : 224