ਲੋਕਤੰਤਰ ਦੀ ਮੁਢਲੀ ਇਕਾਈ ਦਾ ਕੀਤਾ ਜਾ ਰਿਹਾ ਹੈ ਕਤਲ - ਜਥੇਦਾਰ ਵਡਾਲਾ
- ਸਿਧਾਤਾਂ ਨੂੰ ਤਿਲਾਂਜਲੀ ਦੇ ਕੇ ਹੁੰਦੀ ਸਿਆਸਤ ਪ੍ਰਤੀ ਚਿੰਤਾਂ ਪ੍ਰਗਟਾਈ
- ਬਾਸਮਤੀ ਦੇ ਘਟੇ ਰੇਟਾਂ ਦੀ ਭਰਪਾਈ ਕੇਦਰ ਤੇ ਸੂਬਾ ਸਰਕਾਰ ਕਰੇ :- ਜਥੇਦਾਰ ਵਡਾਲਾ
ਚੰਡੀਗੜ੍ਹ, 1 ਅਕਤੂਬਰ 2024 - ਅੱਜ ਇੱਥੇ ਪ੍ਰਜੀਡੀਅਮ ਦੀ ਵਿਸ਼ੇਸ਼ ਤੌਰ ਤੇ ਮੀਟਿੰਗ ਹੋਈ ਜਿਸ ਵਿੱਚ ਕਈ ਮੁੱਦੇ ਵਿਚਾਰੇ ਗਏ ਜਿਸ ਪਹਿਲਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਜਾਦ ਸਕੱਤਰੇਤ ਬਣਾਉਣ ਤੇ ਜਥੇਦਾਰ ਸਹਿਬਾਨ ਦੀ ਨਿਯੁਕਤੀ ਅਤੇ ਸੇਵਾ ਮੁੱਕਤੀ ਬਾਰੇ ਮਤੇ ਬਾਰੇ ਵਿਚਾਰ ਵਿਟਾਦਰਾ ਹੋਇਆ, ਬੀਬੀ ਜੰਗੀਰ ਕੌਰ ਬਾਰੇ ਸ਼ਿਕਾਇਤ ਕਰਤਾ ਸਬੰਧੀ, ਪੰਚਾਇਤੀ ਚੋਣਾਂ ਬਾਰੇ ਅਤੇ ਝੋਨੇ ਦੀ ਖਰੀਦ ਤੇ ਚੁਕਾਈ ਬਾਰੇ ਬਾਰੇ ਡਿਸਕਸ ਕੀਤਾ ਗਿਆ।
ਮੀਟਿੰਗ ਤੋਂ ਬਾਅਦ ਜਾਰੀ ਬਿਆਨ ਵਿੱਚ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਜੋ ਪਿਛਲੀ ਦਿੱਨੀ ਐਸਜੀਪੌਸੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਕੁਝ ਅੰਤ੍ਰਿੰਗ ਕਮੇਟੀ ਮੈਂਬਰਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਉੱਪਰੋਂ ਸਿਆਸਤ ਦਾ ਪ੍ਰਛਾਵਾਂ ਹਟਾਉਣ ਲਈ ਅਤੇ ਸਕੱਤਰੇਤ ਦੇ ਲਈ ਫੰਡ ਵੱਖਰੇ ਕਾਇਮ ਕਰਕੇ ਸਦੀਵੀ ਤਖ਼ਤ ਦੀ ਸੁਤੰਤਰਤਾ ਬਹਾਲ ਰੱਖੀ ਜਾਵੇ ਬਾਰੇ ਮਤਾ ਲਿਆਂਦਾ ਸੀ। ਜਿਸ ਵਿੱਚ ਤਖ਼ਤ ਸਹਿਬਾਨਾਂ ਦੇ ਜਥੇਦਾਰ ਸਹਿਬਾਨਾ ਦੀ ਨਿਯੁਕਤੀ ਅਤੇ ਸੇਵਾ ਮੁੱਕਤੀ ਦੇ ਨਿਯਮ ਬਣਾਉਣ ਬਾਰੇ ਮਤੇ ਨੂੰ ਅੱਗੇ ਵਧਾਉਣ ਲਈ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਅਤੇ ਖਾਸਕਰ ਐਸਜੀਪੀਸੀ ਮੈਂਬਰ ਨੂੰ ਅਪੀਲ ਕੀਤੀ ਕਿ ਉਹ ਆਪਣਾ ਬਣਦਾ ਯੋਗਦਾਨ ਪਾ ਕੇ ਇਸ ਮਤੇ ਨੂੰ ਹਰ ਹਾਲਤ ਵਿੱਚ ਪਾਸ ਕਰਵਾਉਣ।
ਬੀਬੀ ਜਗੀਰ ਕੌਰ ਜੀ ਦੀ ਸ਼ਿਕਾਇਤ ਦੇ ਸਬੰਧ ਵਿੱਚ ਗੱਲਬਾਤ ਕਰਦਿਆਂ ਸ: ਵਡਾਲਾ ਨੇ ਦੱਸਿਆ ਕਿ ਸਿੱਖੀ ਸਿਧਾਂਤਾਂ ਵਿੱਚ ਨਿੱਜੀ ਤੋਹਮਤਾਂ ਦੀ ਕੋਈ ਥਾਂ ਨਹੀ, ਖਾਸਕਰ ਅਮ੍ਰਿਤਧਾਰੀ ਬੀਬੀ ਜੀ ਦੇ ਸੰਬੰਧ ਵਿੱਚ ਅਜਿਹੀਆਂ ਟਿੱਪਣੀਆਂ ਦੇਣੀਆਂ ਬਿਲਕੁਲ ਹੀ ਸਿਆਸਤ ਤੋਂ ਪ੍ਰੇਰਿਤ ਹਨ ਜਿਸ ਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਹਾਂ। ਕਿਉਂਕਿ ਜੇਕਰ ਅਜਿਹੇ ਮਸਲੇ ਦੀਆਂ ਸਿਕਾਇਤਾਂ ਵਿਚਾਰਨ ਲੱਗੀਆਂ ਤਾਂ ਬੜੀ ਗਲਤ ਪਿਰਤ ਪੈ ਜਾਵੇਗੀ ਜੋ ਸਾਡੇ ਸਿਧਾਂਤ ਨਹੀ ਹਨ।
ਪੰਚਾਇਤੀ ਚੋਣਾਂ ਦੇ ਸੰਬੰਧ ਵਿੱਚ ਬੋਲਦਿਆਂ ਜਥੇ: ਵਡਾਲਾ ਨੇ ਦੱਸਿਆ ਕਿ ਬਹੁਤੇ ਦਫਤਰਾਂ ਦੇ ਵਿੱਚ ਵੋਟਰ ਲਿਸਟਾਂ ਉਪਲਪਧ ਨਹੀਂ ਹਨ, ਜੋ ਵੋਟਰ ਲਿਸਟਾਂ ਹਨ ਉਹਨਾਂ ਵਿੱਚ ਬਹੁੱਤ ਵੱਡੀ ਗਿਣਤੀ ਵਿੱਚ ਪਾਰਟੀ ਬਾਜ਼ੀ ਕਰਕੇ ਵੋਟਾਂ ਨਹੀਂ ਬਣੀਆਂ ਹਨ, ਭਾਵੇਂ ਐਨਓਸੀ ਖਤਮ ਕਰਕੇ ਐਫੀਡੇਵਿਟ ਦੇਣ ਦੀ ਗੱਲ ਕੀਤੀ ਹੈ ਪਰ ਹਰ ਕੋਈ ਚਾਹੁੰਦਾ ਹੈ ਕਿ ਜੇ ਕੋਈ ਬਕਾਇਆ ਤਾਂ ਭਰਿਆ ਜਾਵੇ ਪਰ ਐਨਓਸੀ ਦੇਣ ਲਈ ਵੀ ਮੌਕੇ ਤੇ ਅਫਸਰ ਉਪਲਬਧ ਨਹੀਂ ਹੁੰਦੇ, ਇਸੇ ਤਰ੍ਹਾਂ ਵਾਰਡਬੰਦੀ ਦੇ ਵੱਡੇ ਰੌਲੇ ਹਨ ਇਸੇ ਤਰ੍ਹਾਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਧੱਕੇਸ਼ਾਹੀ ਦੇ ਰੌਲੇ ਹਨ ਤੇ ਖਾਸਕਰਕੇ ਨੋਮੀਨੇਸਨ ਭਰਨ ਲਈ ਸਮਾਂ ਬਹੁੱਤ ਘੱਟ ਮਿਲਿਆ ਹੈ ਤੇ ਫਾਰਮੈਲਟੀਆਂ ਜਿਆਦਾ ਹਨ। ਜਿਸ ਕਰਕੇ ਲੋਕ ਬੜੇ ਭੰਬਲ-ਭੂਸੇ ਚ ਹਨ।
ਝੋਨੇ ਦੇ ਸੀਜਨ ਬਾਰੇ ਤੇ ਖਰੀਦ ਬਾਰੇ ਚਿੰਤਾਂ ਜ਼ਾਹਰ ਕਰਦਿਆਂ ਸ: ਵਡਾਲਾ ਨੇ ਕਿਹਾ ਕਿ ਸ਼ੈਲਰਾਂ ਵਾਲਿਆਂ ਦੇ ਵੱਡੇ ਮਸਲੇ ਹਨ ਜਾਂ ਆੜਤੀਆਂ ਦੇ ਵੀ ਵੱਡੇ ਮਸਲੇ ਹਨ, ਲੇਬਰ ਦੇ ਮਸਲੇ ਹਨ, ਕੇਦਰ ਨਾਲ ਗੱਲ ਕਰਕੇ ਗਡਾਉਣ ਖਾਲੀ ਕਰਵਾਉਣ ਦੀ ਗੱਲ ਹੋਵੇ ਇਹਨਾਂ ਸਾਰੀਆਂ ਗੱਲਾਂ ਤੇ ਸਰਕਾਰ ਨੂੰ ਪਹਿਰਾ ਦੇਕੇ ਫ਼ਸਲ ਨੂੰ ਸਾਂਭਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਬਾਸਮਤੀ ਦੇ ਰੇਟਾਂ ਵਿੱਚ ਆਈ ਗਿਰਾਵਟ ਕਰਕੇ ਕਿਸਾਨਾਂ ਦੀ ਆਮਦਨ ਦੀ ਭਰਵਾਈ ਕੇਂਦਰ ਅਤੇ ਪੰਜਾਬ ਸਰਕਾਰ ਕਰੇ।