ਮਨਜੀਤ ਕੌਰ ਨੇ ਦੂਧਨ ਸਾਧਾਂ ਤੋ ਬਦਲੀ ਉਪਰੰਤ ਐਸ ਡੀ ਐਮ ਪਟਿਆਲਾ ਦਾ ਚਾਰਜ ਸੰਭਾਲਿਆ
ਜੀ ਐਸ ਪੰਨੂ
ਪਟਿਆਲਾ, 1 ਅਕਤੂਬਰ, 2024: 2017 ਦੇ ਪੀ ਸੀ ਐਸ ਅਧਿਕਾਰੀ ਮਨਜੀਤ ਕੌਰ ਨੇ ਐਸ ਡੀ ਐਮ ਪਟਿਆਲਾ ਦਾ ਚਾਰਜ ਸੰਭਾਲਿਆ ਹੈ। ਸ਼੍ਰੀਮਤੀ ਮਨਜੀਤ ਕੌਰ ਬੜੇ ਹੀ ਸੁੰਗੜ ਸਿਆਣੇ ਨਿਪੁੰਨ ਇਮਾਨਦਾਰ ਅਧਿਕਾਰੀ ਹਨ| ਉਹ ਦੂਧਨਸਾਧਾਂ ਸਬਡੀਵੀਜਨ ਤੋਂ ਬਦਲੀ ਉਪਰੰਤ ਪਟਿਆਲਾ ਸ਼ਹਿਰ ਵਿਖੇ ਤੈਨਾਤ ਕੀਤੇ ਗਏ ਹਨ। ਉਹਨਾਂ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਨੂੰ ਕਦੇ ਵੀ ਕੋਈ ਅਧਿਕਾਰੀ ਕਰਮਚਾਰੀ ਨੌ ਤੋਂ ਪੰਜ ਵਜ਼ੇ ਤੱਕ ਕੰਮ ਵਾਲੇ ਦਿਨ ਆ ਕੇ ਮਿਲ ਸਕਦਾ ਹੈ ਅਤੇ ਅਗਰ ਕੋਈ ਐਮਰਜੰਸੀ ਹੈ ਤਾਂ ਕਦੇ ਵੀ ਕਿਸੇ ਟਾਈਮ ਵੀ ਮਿਲ ਸਕਦਾ ਹੈ| ਉਨਾਂ ਨੇ ਕਿਹਾ ਮੇਰੇ ਲਈ ਦਫਤਰ ਦਾ ਹਰ ਕੰਮ ਜਰੂਰੀ ਹੈ| ਉਹਨਾਂ ਨੇ ਕਿਹਾ ਕਿ ਪੰਚਾਇਤੀ ਕੰਮ ਨੂੰ ਤਰਜੀਹ ਦਿੰਦੇ ਹੋਏ ਬਾਕੀ ਕੰਮਾਂ ਨੂੰ ਵੀ ਨਾਲ ਤੋਰਿਆ ਜਾਵੇਗਾ| ਉਹਨਾਂ ਦੱਸਿਆ ਕਿ ਭਾਵੇਂ ਇਸ ਸਬਡੀਵੀਜਨ ਦਾ ਕੰਮ ਹੈਵੀ ਹੈ ਪਰੰਤੂ ਸਿਸਟਮ ਨਾਲ ਪੂਰਾ ਚਲਾ ਲਿਆ ਜਾਵੇਗਾ|