ਭੁੱਨਰਹੇੜੀ ਦੇ ਬੀਡੀਪੀਓ ਅਤੇ ਅਕਾਲੀ ਵਰਕਰ ਨਾਲ ਹੋਏ ਆਹਮੋ-ਸਾਹਮਣੇ
ਜੀ ਐਸ ਪੰਨੂ
ਪਟਿਆਲਾ, 1 ਅਕਤੂਬਰ, 2024: ਭੁੱਨਰਹੇੜੀ ਦੇ ਬੀਡੀਪੀਓ ਅਤੇ ਅਕਾਲੀ ਵਰਕਰ ਨਾਲ ਆਹਮੋ ਸਾਹਮਣੇ ਹੋ ਗਏ। ਉਹਨਾਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਉੱਚਾ ਨੀਵਾਂ ਵੀ ਬੋਲਿਆ ਹੈ। ਇਸ ਸਬੰਧ ਪ੍ਰਸ਼ਾਸਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ,ਭੁੱਨਰਹੇੜੀ ਦੇ ਬੀਡੀਪੀਓ ਦੇ ਮਾਮਲੇ ਵਿੱਚ ਪਟਿਆਲਾ ਦੇ ਏ.ਡੀ.ਸੀ ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ ਨੇ ਘਟਨਾ ਬਾਰੇ ਦੋ ਦਿਨਾਂ ਵਿੱਚ ਜਵਾਬ ਮੰਗਿਆ ਹੈ। ਇਸ ਉਪਰੰਤ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।