...ਤੇ ਹੁਣ ਸ਼ੇਰਾ ਦੇ ਭਰਾ ਦਾ ਵੀ ਕਰ ਦਿੱਤਾ ਗਿਆ ਕਤਲ
ਸ਼ੇਰੇ ਦੇ ਦੋਸਤ 'ਤੇ ਆ ਰਿਹਾ ਇਲਜ਼ਾਮ
ਰੋਹਿਤ ਗੁਪਤਾ
ਗੁਰਦਾਸਪੁਰ, 2 ਅਕਤੂਬਰ 2024- ਬਟਾਲਾ ਪੁਲਿਸ ਅਧੀਨ ਪੈਂਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਚ ਮੰਗਲਵਾਰ ਦੀ ਦੇਰ ਸ਼ਾਮ ਇੱਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਾਮਲਾ ਨਿੱਜੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਹਰਦੀਪ ਸਿੰਘ ਕਾਕਾ ਛੇ ਮਹੀਨੇ ਪਹਿਲਾਂ ਤੇਜਧਾਰ ਹਥਿਆਰਾਂ ਨਾਲ ਕਤਲ ਕੀਤੇ ਗਏ ਸੰਦੀਪ ਉਰਫ ਸ਼ੇਰਾ ਦਾ ਛੋਟਾ ਭਰਾ ਹੈ। ਸ਼ੇਰਾ ਉੱਪਰ ਵੀ ਅੱਧੀ ਦਰਜਨ ਦੇ ਕਰੀਬ ਮਾਮਲੇ ਦਰਜ ਸਨ ਅਤੇ ਪੁਲਿਸ ਅੱਗੇ ਮੁੱਖਬਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸ ਦੇ ਕਤਲ ਦੀ ਜਿੰਮੇਦਾਰੀ ਇੱਕ ਗੈਂਗਸਟਰ ਗਰੁੱਪ ਹੈਪੀ ਪੰਛੀਆ ਵੱਲੋਂ ਲਈ ਗਈ ਸੀ।
ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਮ੍ਰਿਤਕ ਹਰਦੀਪ ਸਿੰਘ ਕਾਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਉਧਰ ਮ੍ਰਿਤਕ ਦੀ ਮਾ ਦਾ ਕਹਿਣਾ ਹੈ ਕਿ ਉਸ ਦੇ ਵਡੇ ਪੁੱਤ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਛੋਟੇ ਦਾ ਵੀ ਕਤਲ ਹੋ ਗਿਆ ਅਤੇ ਕਤਲ ਕਰਨ ਵਾਲਾ ਵਡੇ ਪੁੱਤ ਦਾ ਦੋਸਤ ਹੈ। ਕਾਰਨ ਕੀ ਹੈ ਇਹ ਤਾਂ ਪਤਾ ਨਹੀਂ ।ਉਥੇ ਹੀ ਮਾਂ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ ।
ਉਧਰ ਡੀਐਸਪੀ ਡੇਰਾ ਬਾਬਾ ਨਾਨਕ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਕਰਦੇ ਹੋਏ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ ।