Haryana Exit Poll Result : ਐਗਜ਼ਿਟ ਪੋਲ 'ਚ ਕਾਂਗਰਸ ਨੂੰ ਬਹੁਮਤ
ਚੰਡੀਗੜ੍ਹ, 5 ਅਕਤੂਬਰ 2024 - ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ਲਈ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੋਟਿੰਗ ਹੋਈ। ਵੱਡੀ ਗਿਣਤੀ 'ਚ ਵੋਟਰਾਂ ਨੇ ਉਤਸ਼ਾਹ ਨਾਲ ਪੋਲਿੰਗ ਬੂਥਾਂ 'ਤੇ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਤੋਂ ਬਾਅਦ ਸ਼ਾਮ ਨੂੰ ਆਏ ਐਗਜ਼ਿਟ ਪੋਲ 'ਚ ਲਗਭਗ ਸਾਰੀਆਂ ਏਜੰਸੀਆਂ ਕਾਂਗਰਸ ਦੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ। ਕਾਂਗਰਸ ਨੂੰ ਹਰਿਆਣਾ ਵਿੱਚ 50 ਤੋਂ 60 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਹਾਲਾਂਕਿ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਉਣਗੇ।
ਐਗਜ਼ਿਟ ਪੋਲ 'ਚ ਭਾਜਪਾ 10 ਸਾਲਾਂ ਬਾਅਦ ਹਰਿਆਣਾ ਵਿੱਚ ਸੱਤਾ ਗੁਆ ਰਹੀ ਹੈ। ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। 10 ਸਾਲਾਂ ਬਾਅਦ ਭਾਜਪਾ ਸੱਤਾ ਗੁਆਉਂਦੀ ਨਜ਼ਰ ਆ ਰਹੀ ਹੈ।