ਆਸਟਰੇਲੀਆ ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਚ ਹੋਈ ਮੌਤ
ਆਸਟਰੇਲੀਆ ਚ ਟਰੱਕ ਡਰਾਈਵਰ ਕਰਦਾ ਸੀ ਮ੍ਰਿਤਕ ਭਗਵੰਤ ਸਿੰਘ
ਬੇਕਾਬੂ ਟਰੱਕ ਦੀ ਦਰਖਤ ਚ ਹੋਈ ਟੱਕਰ ਤੋਂ ਬਾਅਦ ਲੱਗੀ ਭਿਆਨਕ ਅੱਗ ਚ ਝੁਲਸਿਆ ਭਗਵੰਤ ਸਿੰਘ
ਗੁਰਪ੍ਰੀਤ ਰਾਜਪੂਤ
ਅੰਮ੍ਰਿਤਸਰ , 6 ਅਕਤੂਬਰ 2024 : ਮ੍ਰਿਤਕ ਦੇ ਜੱਦੀ ਪਿੰਡ ਰੋਖੇ ਚ ਸੋਗ ਦੀ ਲਹਿਰ
ਆਸਟਰੇਲੀਆ ਵਿੱਚ ਆਪਣੇ ਸਵਾ ਸਾਲ ਦੇ ਪੁੱਤਰ ਅਤੇ ਪਤਨੀ ਨਾਲ ਰਹਿ ਰਿਹਾ ਸੀ ਮ੍ਰਿਤਕ
ਤਹਿਸੀਲ ਅਜਨਾਲਾ ਦੇ ਪਿੰਡ ਰੋਖੇ ਤੋਂ ਆਸਟਰੇਲੀਆ ਗਏ 37 ਸਾਲਾ ਸਿੱਖ ਨੌਜਵਾਨ ਭਗਵੰਤ ਸਿੰਘ ਦੀ ਸ਼ਨੀਵਾਰ ਸਵੇਰੇ ਤੜਕਸਾਰ ਟਰੱਕ ਹਾਦਸੇ ਵਿੱਚ ਬੁਰੀ ਤਰ੍ਹਾਂ ਝੁਲਸ ਜਾਣ ਦੇ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸ ਤੋਂ ਬਾਅਦ ਮ੍ਰਿਤਕ ਦੇ ਜੱਦੀ ਪਿੰਡ ਵਿਖੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ।