ਰੋਜ਼ੀ ਰੋਟੀ ਲਈ ਬਾਹਰਲੇ ਮੁਲਕ ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 6 ਅਕਤੂਬਰ 2024 -ਰੋਜ਼ੀ ਰੋਟੀ ਖਾਤਰ ਵਿਦੇਸ਼ ਇਟਲੀ ਗਏ ਜ਼ਿਲਾ ਕਪੂਰਥਲਾ ਦੇ ਕਸਬਾ ਨਡਾਲਾ ਦੇ ਨੋਜਵਾਨ ਮਨਜੀਤ ਸਿੰਘ ਉਰਫ ਪੱਪੂ ਪੁੱਤਰ ,ਲੇਟ ਬਲਕਾਰ ਸਿੰਘ ਦੀ ਇਟਲੀ ਵਿਖੇ ਭੇਦ ਭਰੇ ਹਲਾਤਾਂ ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ । ਭਾਵੁਕ ਹੁੰਦਿਆ ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਪਿਛਲੇ ਦੋ-ਢਾਈ ਮਹੀਨੇ ਤੋ ਉਹਨਾ ਦੀ ਆਪਣੇ ਪੁੱਤਰ ਨਾਲ ਫੋਨ ਤੇ ਕੋਈ ਗੱਲ ਨਹੀ ਹੋ ਪਾ ਰਹੀ ਤੇ ਅੱਜ ਸ਼ੋਸ਼ਲ ਮੀਡਿਆ ਰਾਹੀ ਪਤਾ ਲੱਗਾ ਕਿ ਉਸਦੀ ਤਕਰੀਬਨ 2 ਮਹੀਨਾ ਪਹਿਲਾ ਮੌਤ ਚੁੱਕੀ ਹੈ ਤੇ ਇਟਲੀ ਵਸਦੇ ਸਮਾਜ ਸੇਵੀ ਪੰਜਾਬੀਆਂ ਨੇ ਉਸਦੀ ਮ੍ਰਿਤਕ ਦੇਹ ਸੰਭਾਲ ਕੇ ਇਸਦੇ ਵਾਰਸਾਂ ਦੇ ਭਾਲ ਲਈ ਸ਼ੋਸ਼ਲ ਮੀਡਿਆ ਤੇ ਅਪੀਲ ਵੀ ਕੀਤੀ ਸੀ ਪਰੰਤੂ ਇਕ ਮਹੀਨਾ ਉਡੀਕ ਕੇ ਉਕਤ ਸਮਾਜਸੇਵੀਆਂ ਨੇ ਇਟਲੀ ਵਿੱਚ ਹੀ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ ।
ਉਧਰ ਪਰਿਵਾਰਕ ਮੈਂਬਰਾ ਨੇ ਮੰਗ ਕੀਤੀ ਕਿ ਉਸਦੇ ਮੌਤ ਦੇ ਕਾਰਣਾ ਦੀ ਜਾਂਚ ਹੋਣੀ ਚਾਹੀਦੀ ਹੈ ਇਥੇ ਦੱਸ ਦੇਈਏ ਕਿ ਇਥੇ ਪੰਜਾਬ ਵਿੱਚ ,ਮਨਜੀਤ ਹੀ ਬਜ਼ੁਰਗ ਮਾਂ ਦਾ ਸਹਾਰਾ ਸੀ।