ਨੂੰਹ ਦੇ ਨਜਾਇਜ਼ ਸੰਬੰਧਾਂ ਅਤੇ ਗੁਆਂਢਣ ਔਰਤਾਂ ਦੀਆਂ ਟਿਚਕਰਾਂ ਤੋਂ ਦੁਖੀ ਹੋ ਕੇ ਵਿਅਕਤੀ ਨੇ ਚੁੱਕਿਆ ਖੌਫਨਾਕ ਕਦਮ
- ਪੁਲਿਸ ਨੇ ਭਤੀਜਾ ਨੂੰਹ , ਉਸਦੇ ਪ੍ਰੇਮੀ ਅਤੇ ਦੋ ਗੁਆਂਢਣਾਂ ਨਾਲ ਖਿਲਾਫ ਮਾਮਲਾ ਕੀਤਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 6 ਅਕਤੂਬਰ 2024 - ਫਤਿਹਗੜ੍ਹ ਚੂੜੀਆਂ ਦੇ ਡੇਰਾ ਰੋਡ ਦੇ ਇੱਕ ਮੁਹੱਲੇ ਵਿੱਚ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮ੍ਰਿਤਕ ਮਨਜੀਤ ਸਿੰਘ ਦੇ ਭਤੀਜੇ ਅਤੇ ਭਰਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਆਪਣੀ ਭਤੀਜਾ ਨੂੰਹ ਕੋਮਲਪ੍ਰੀਤ ਕੌਰ , ਜਿਸ ਦੇ ਕਿ ਕਿਸੇ ਵਿਅਕਤੀ ਨਾਲ ਨਜਾਇਜ਼ ਸੰਬੰਧ ਦੱਸੇ ਜਾ ਰਹੇ ਹਨ ਅਤੇ ਉਸ ਦੀਆਂ ਦੌ ਦੋਸਤ ਗਵਾਂਢਣਾ ਵੱਲੋਂ ਇਨਾਂ ਸੰਬੰਧਾਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿਚਕਰਾਂ ਤੋ ਪਰੇਸ਼ਾਨ ਹੋ ਕੇ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਜਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ ਜਿਸ ਉਪਰ ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੀ ਭਤੀਜਾ ਨੂੰਹ ਕੋਮਲਪ੍ਰੀਤ ਕੌਰ, ਉਸਦੇ ਪ੍ਰੇਮੀ ਗਗਨ ਅਤੇ ਗੁਵਾਉਣਾਂ ਰਜਨੀ ਅਤੇ ਮਨਦੀਪ ਕੌਰ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਅਤੇ ਹੋਰ ਵੱਖ ਵੱਖ ਧਾਰਾਵਾਂ ਤਹਿਤ ਮੁਕਦਮਾ ਕਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲਾ ਫਤਿਹਗੜ ਚੂੜੀਆਂ ਦੀ ਵਾਰਡ ਨੰ 1 ਡੇਰਾ ਰੋਡ ਦਾ ਹੈ।
ਜਾਣਕਾਰੀ ਦਿੰਦਿਆ ਮ੍ਰਿਤਕ ਦੇ ਭਤੀਜੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ 26 ਸਤੰਬਰ ਨੂੰ ਦੋਹਾ ਕਤਰ ਦੇਸ਼ ਤੋਂ ਜਦ ਸਰਪ੍ਰਾਈਜ਼ ਦੇਣ ਆਪਣੇ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਕੋਮਲਪ੍ਰੀਤ ਕੌਰ ਫੋਨ ਤੇ ਆਪਣੇ ਪ੍ਰੇਮੀ ਨਾਲ ਗੱਲ ਕਰ ਰਹੀ ਸੀ ਅਤੇ ਪ੍ਰੇਮੀ ਨਾਲ ਫੋਨ ਤੇ ਗੱਲ ਕਰਦਿਆਂ ਦੇਖ ਉਸ ਨੇ ਪਤਨੀ ਨੂੰ ਬੁਰਾ ਭਲਾ ਕਿਹਾ।ਪਤਨੀ ਨੇ ਆਪਣੇ ਪ੍ਰੇਮੀ ਨੂੰ ਇਸ ਬਾਰੇ ਦੱਸਿਆ ਤਾਂ ਪ੍ਰੇਮੀ ਨੇ ਫੋਨ ਤੇ ਮੈਸਿਜ ਕਰ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਇਸੇ ਸ਼ਾਂਮ ਨੂੰ ਹੀ ਪਤਨੀ ਘਰੋਂ ਕਿਤੇ ਚਲੀ ਗਈ ਸੀ। ਜਿਸ ਦੀ ਦਰਖਾਸਤ ਥਾਣਾ ਫਤਿਹਗੜ ਚੂੜੀਆਂ ਵਿਖੇ ਦਿੱਤੀ ਗਈ ਸੀ। ਉਸਨੇ ਦੱਸਿਆ ਕਿ ਉਸਦੇ ਚਾਚਾ ਮਨਜੀਤ ਸਿੰਘ ਜਿਨਾਂ ਨੇ ਉਸਨੂੰ ਗੋਦ ਲਿਆ ਹੋਇਆ ਸੀ ਅਤੇ ਉਸ ਦੇ ਪਿਤਾ ਸਮਾਨ ਸੀ, ਨੂੰ ਉਹਨਾਂ ਦੀ ਦੋ ਗੁਆਂਡਨਾ, ਜੋ ਉਸ ਦੀ ਪਤਨੀ ਦੀਆਂ ਸਹੇਲੀਆਂ ਸਨ ਅਤੇ ਜਿਨਾਂ ਨੂੰ ਉਸਦੀ ਪਤਨੀ ਦੇ ਸੰਬੰਧਾਂ ਬਾਰੇ ਸਭ ਕੁਝ ਪਤਾ ਸੀ , ਅਕਸਰ ਟਿਚਕਰਬਾਜੀ ਕਰਦੀਆਂ ਸਨ ਜਿਸ ਤੋਂ ਦੁਖੀ ਹੋ ਕੇ ਉਹਨਾਂ ਵੱਲੋਂ ਖੇਤਾਂ ਵਿੱਚ ਜਾ ਕੇ ਜਹਰੀਲੀ ਚੀਜ਼ ਨਿਕਲ ਲਈ ਗਈ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।
ਇਸ ਸਬੰਧੀ ਜੱਦ ਫਤਿਹਗੜ ਚੂੜੀਆਂ ਦੇ ਐਸ ਐਚ ਓ ਕਿਰਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਦੋਹਾ ਕਤਰ ਤੋਂ ਆਏ ਨੌਜਵਾਨ ਗੁਰਮੀਤ ਸਿੰਘ ਦੇ ਬਿਆਨਾ ਉਪਰ ਉਸ ਦੀ ਪਤਨੀ ਕੋਮਲਪ੍ਰੀਤ ਕੌਰ ਪ੍ਰੇਮੀ ਗਗਨ ਗੁਵਾਢਣ ਰਜਨੀ ਅਤੇ ਮਨਦੀਪ ਕੌਰ ਉਪਰ ਮਾਮਲਾ ਦਰਜ ਕਰ ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਿਕਰਯੋਗ ਹੈ ਕਿ ਇੱਕ ਸਾਲ ਪਹਿਲਾਂ ਪਹਿਲਾਂ ਹੀ ਪੀੜਤ ਨੌਜਵਾਨ ਦੇ ਭਰਾ ਸੁਰਜੀਤ ਸਿੰਘ ਦੀ ਡੁਬਈ’ਚ ਹਾਦਸੇ ਦੌਰਾਣ ਮੌਤ ਹੋ ਗਈ ਸੀ ।
ਗੁਰਮੀਤ ਸਿੰਘ ਨੇ ਦੱਸਿਆ ਕਿ ਉਨਾਂ ਦਾ ਛੋਟਾ 5 ਸਾਲ ਦਾ ਬੇਟਾ ਹੈ ਜੋ ਉਸ ਦੀ ਮਾਂ ਘਰ ਛੱਡ ਕੇ ਉਸ ਨੂੰ ਚਲੀ ਗਈ ਹੈ।