ਗਾਇਕ ਬੀ ਪਰਾਕ ਅਤੇ ਮੁਨੀਸ਼ ਬਜਾਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲੇ
- ਸ਼੍ਰੀਮਦ ਭਾਗਵਤ ਕਥਾ ਅਤੇ ਵ੍ਰਿੰਦਾਵਨ ਪ੍ਰਕਾਸ਼ ਉਤਸਵ ਦਾ ਆਯੋਜਨ 7 ਅਕਤੂਬਰ ਤੋਂ
ਚੰਡੀਗੜ੍ਹ, 6 ਅਕਤੂਬਰ 2024 - ਸ਼੍ਰੀ ਕ੍ਰਿਸ਼ਨ ਪ੍ਰਿਯਾ ਜੁ ਸੰਕੀਰਤਨ ਮੰਡਲ ਦੀ ਸਰਪ੍ਰਸਤੀ ਹੇਠ 7 ਅਕਤੂਬਰ ਤੋਂ 13 ਅਕਤੂਬਰ ਤੱਕ ਸੈਕਟਰ 34 ਮੇਲਾ ਗਰਾਊਂਡ ਵਿਖੇ ਰੋਜ਼ਾਨਾ ਸ਼ਾਮ 3 ਤੋਂ 7 ਵਜੇ ਤੱਕ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾਵੇਗਾ।
ਇਸ ਮੌਕੇ ਵਿਸ਼ਵ ਪ੍ਰਸਿੱਧ ਕਥਾ ਵਿਆਸ ਪਰਮ ਪੂਜਯ ਸ਼੍ਰੀ ਇੰਦਰੇਸ਼ ਮਹਾਰਾਜ ਆਪਣੀ ਇਲਾਹੀ ਆਵਾਜ਼ ਵਿੱਚ ਕਥਾ ਸ਼੍ਰਵਣ ਕਰਵਾਉਣਗੇ।
ਗਾਇਕ ਬੀ ਪਰਾਕ, ਸੰਯੋਜਕ ਅਤੇ ਮੁਨੀਸ਼ ਬਜਾਜ, ਕੋਆਰਡੀਨੇਟਰ ਨੇ ਅੱਜ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਗਾਇਕ ਬੀ ਪਰਾਕ ਨੇ ਦੱਸਿਆ ਕਿ ਇਸ ਭਾਗਵਤ ਕਥਾ ਵਿੱਚ ਦੇਸ਼ ਦੇ ਨਾਮੀ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ, ਜੋ ਸੰਗਤਾਂ ਨੂੰ ਗਿਆਨ ਦੀਆਂ ਗੱਲਾਂ ਦੱਸਣਗੇ ਅਤੇ ਸ਼੍ਰੀਮਦ ਭਾਗਵਤ ਕਥਾ ਦਾ ਜਾਪ ਕਰਨਗੇ।
ਗਾਇਕ ਬੀ ਪਰਾਕ ਨੇ ਦੱਸਿਆ ਕਿ ਕਥਾ ਉਪਰੰਤ ਸ਼ਾਮ 7:30 ਤੋਂ 9:30 ਵਜੇ ਤੱਕ ਰੋਜ਼ਾਨਾ ਚਿੱਤਰ ਵਿਚਿੱਤਰ, ਸਾਧਵੀ ਪੂਰਨਿਮਾ, ਕ੍ਰਿਸ਼ਨ ਭਈਆ ਆਦਿ ਭਜਨ ਗਾਇਕਾਂ ਵੱਲੋਂ ਭਜਨ ਪੇਸ਼ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪੂਜਯ ਸਵਾਮੀ ਕੈਲਾਸ਼ ਨੰਦ ਗਿਰੀ ਜੀ ਮਹਾਰਾਜ ਮਹਾਮੰਡਲੇਸ਼ਵਰ ਨਿਰੰਜਨ ਅਖਾੜਾ ਪ੍ਰੀਸ਼ਦ, ਜਯਾ ਕਿਸ਼ੋਰੀ, ਚਿੱਤਰਲੇਖਾ, ਧੀਰੇਂਦਰ ਕ੍ਰਿਸ਼ਨ ਸ਼ਾਸਤਰੀ (ਬਾਗੇਸ਼ਵਰ ਸਰਕਾਰ) ਅਤੇ ਅਨਿਰੁਧਚਾਰੀਆ ਸਮੇਤ ਪ੍ਰਸਿੱਧ ਧਾਰਮਿਕ ਗੁਰੂ ਪਹੁੰਚ ਰਹੇ ਹਨ।