ਵਿਰੋਧੀਆਂ ਨੇ ਕਮੀਆਂ ਤਾਂ ਕੱਢਣੀਆਂ ਹੀ ਨੇ ਤੇ ਕੱਢ ਵੀ ਰਹੇ ਹਨ - ਕੈਬਨਟ ਮੰਤਰੀ ਮਹਿੰਦਰ ਭਗਤ (ਵੀਡੀਓ ਵੀ ਦੇਖੋ)
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 6 ਅਕਤੂਬਰ 2024 - ਸਵਰਗਵਾਸੀ ਕੈਬਨਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਤੀਸਰੀ ਬਰਸੀ ਉਨਾਂ ਦੇ ਗ੍ਰਹਿ ਪਿੰਡ ਸੇਖਵਾਂ ਵਿਖੇ ਮਨਾਈ ਗਈ ।ਇਸ ਮੌਕੇ ਜਿੱਥੇ ਆਮ ਆਦਮੀ ਪਾਰਟੀ ਦੇ ਹਜ਼ਾਰਾਂ ਵਰਕਰ ਪਹੁੰਚੇ ਉੱਥੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਵੀ ਵਿਸ਼ੇਸ਼ ਤੌਰ ਤੇ ਪਹੁੰਚੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1043741677197606
ਇਸ ਮੌਕੇ ਗੱਲਬਾਤ ਕਰਦੇ ਹੋਏ ਮਹਿੰਦਰ ਭਗਤ ਨੇ ਕਿਹਾ ਕਿ ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਉਹਨਾਂ ਦੇ ਪਿਤਾ ਸਾਬਕਾ ਕੈਬਨਟ ਮੰਤਰੀ ਭਗਤ ਚੂਨੀ ਲਾਲ ਦੇ ਨਾਲ ਪਰਿਵਾਰਿਕ ਰਿਸ਼ਤਾ ਸੀ ਜਿਸ ਕਰਕੇ ਉਹ ਅੱਜ ਇੱਥੇ ਜਥੇਦਾਰ ਸੇਵਾ ਸਿੰਘ ਸੇਖਵਾਂ ਦੀ ਬਰਸੀ ਤੇ ਆਏ ਹਨ।
ਨਾਲ ਹੀ ਉਹਨਾਂ ਨੇ ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਰੋਧੀਆਂ ਦਾ ਕੰਮ ਹੈ ਬੁਰਾਈ ਕਰਨਾ ਅਤੇ ਵਿਰੋਧੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰ ਵੀ ਰਹੇ ਨੇ। ਉਹਨਾਂ ਕਿਹਾ ਕਿ ਅਸੀਂ ਵੀ ਵਫਦ ਲੈ ਕੇ ਚੋਣ ਕਮਿਸ਼ਨ ਨੂੰ ਮਿਲ ਕੇ ਆਏ ਹਾਂ ਅਤੇ ਨਿਰਪੱਖ ਢੰਗ ਨਾਲ ਚੋਣਾਂ ਕਰਾਉਣ ਦੀ ਗੱਲ ਇਹ ਸਾਡੇ ਵੱਲੋਂ ਚੁੱਕੀ ਗਈ ਹੈ। ਨਾਲ ਹੀ ਉਹਨਾਂ ਕਿਹਾ ਕਿ ਇਸ ਗੱਲ ਦਾ ਮਾਣ ਹੈ ਕਿ ਜਿੱਥੇ ਵਿਰੋਧੀਆਂ ਕੋਲ ਚੋਣ ਲੜਨ ਲਈ ਉਮੀਦਵਾਰ ਨਹੀਂ ਹਨ ਉੱਥੇ ਹੀ ਆਮ ਆਦਮੀ ਪਾਰਟੀ ਕੋਲ ਹਰ ਪਿੰਡ ਚ ਦੋ ਦੋ ਤਿੰਨ ਤਿੰਨ ਉਮੀਦਵਾਰ ਚੋਣ ਲੜਨ ਲਈ ਤਿਆਰ ਨੇ।
ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਸਪੁੱਤਰ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਗੱਲ ਦਾ ਬਹੁਤ ਘਾਟਾ ਮਹਿਸੂਸ ਹੋ ਰਿਹਾ ਹੈ ਕਿ ਜਥੇਦਾਰ ਸੇਵਾ ਸਿੰਘ ਸੇਖਵਾਂ ਇਸ ਦੁਨੀਆਂ ਤੋਂ ਚਲੇ ਗਏ ਨੇ ਅਜਿਹੇ ਸਿਆਸਤਦਾਨ ਦੁਨੀਆਂ ਚ ਬਹੁਤ ਘੱਟ ਹੁੰਦੇ ਹਨ।