ਚੇਨਈ 'ਚ ਏਅਰਫੋਰਸ ਦਾ ਏਅਰ ਸ਼ੋਅ ਦੇਖਣ ਲਈ ਇਕੱਠੀ ਹੋਈ ਲੱਖਾਂ ਦੀ ਭੀੜ, ਚਾਰ ਦੀ ਮੌਤ
ਚੇਨਈ : ਚੇਨਈ 'ਚ ਭਾਰਤੀ ਹਵਾਈ ਸੈਨਾ ਦਾ ਏਅਰ ਸ਼ੋਅ ਦੇਖਣ ਲਈ ਐਤਵਾਰ ਨੂੰ ਮਰੀਨਾ ਬੀਚ 'ਤੇ ਲੱਖਾਂ ਦੀ ਭੀੜ ਇਕੱਠੀ ਹੋਈ। ਡੀਹਾਈਡ੍ਰੇਸ਼ਨ ਅਤੇ ਗਰਮੀ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦਰਜਨ ਤੋਂ ਵੱਧ ਲੋਕ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਸ੍ਰੀਨਿਵਾਸ, ਕਾਰਤਿਕੇਅ ਅਤੇ ਜੌਨ ਬਾਬੂ ਵਜੋਂ ਹੋਈ ਹੈ। ਚੇਨਈ ਦੇ ਸਮੁੰਦਰੀ ਕੰਢੇ 'ਤੇ ਆਯੋਜਿਤ ਏਅਰ ਸ਼ੋਅ 'ਚ ਲੜਾਕੂ ਜਹਾਜ਼ਾਂ ਦੇ ਰੋਮਾਂਚਕ ਪ੍ਰਦਰਸ਼ਨ ਨੂੰ ਦੇਖਣ ਲਈ ਸਵੇਰੇ 11 ਵਜੇ ਤੋਂ ਹੀ ਦਰਸ਼ਕ ਇਕੱਠੇ ਹੋਣੇ ਸ਼ੁਰੂ ਹੋ ਗਏ। ਕਈਆਂ ਨੇ ਆਪਣੇ ਆਪ ਨੂੰ ਕੜਕਦੀ ਧੁੱਪ ਤੋਂ ਬਚਾਉਣ ਲਈ ਹੱਥਾਂ ਵਿੱਚ ਛਤਰੀਆਂ ਫੜੀਆਂ ਹੋਈਆਂ ਸਨ।