ਤਰਨ ਤਾਰਨ : 50-60 ਸਾਲ ਪੁਰਾਣੀ ਗਲੀ ਉਪਰ ਨਾਜਾਇਜ਼ ਕਬਜ਼ੇ ਦਾ ਮਾਮਲਾ ਉਲਝਿਆ
ਗਲੀ ਵਾਸੀਆਂ ਨੇ ਗਲੀ ਚ ਕੰਧ ਕਰਕੇ ਗਲੀ ਤੇ ਨਜਾਇਜ ਕਬਜ਼ਾ ਕਰਨ ਦੇ ਲਗਾਏ ਦੋਸ਼
ਬਲਜੀਤ ਸਿੰਘ
ਤਰਨ ਤਾਰਨ : ਜ਼ਿਲਾ ਤਰਨ ਤਾਰਨ ਦੇ ਪਿੰਡ ਸਭਰਾ ਵਿਖੇ ਗੁਰਦੁਆਰਾ ਬਾਬਾ ਕਿਲਾ ਸਾਹਿਬ ਦੇ ਸਾਹਮਣੇ 50-60 ਸਾਲ ਪੁਰਾਣੀ ਗਲੀ ਵਿਚ ਕੰਧ ਕਰਕੇ ਇਕ ਵਿਅਕਤੀ ਗੁਰਮੇਜ ਸਿੰਘ ਉਰਫ ਗੇਜਾ ਵਲੋਂ ਗਲੀ ਤੇ ਕਬਜ਼ਾ ਕਰਨ ਦੇ ਦੋਸ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ। ਗਲੀ ਨਿਵਾਸੀਆ ਹਰਵਿੰਦਰ ਸਿੰਘ , ਜਸਵੰਤ ਸਿੰਘ ਅਜਮੇਰ ਸਿੰਘ ਸਰਵਨ ਸਿੰਘ ਸੁਖਜਿੰਦਰ ਕੌਰ ਮਨਜਿੰਦਰ ਸਿੰਘ ਯੋਧਾ ਸਿੰਘ ਕੁਲਦੀਪ ਸਿੰਘ ਹੀਰਾ ਸਿੰਘ ਪ੍ਰੀਤਮ ਕੌਰ ਦਵਿੰਦਰ ਕੌਰ ਜੱਗਾ ਸਿੰਘ ਬਹਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗਲੀ ਪਿਛਲੇ ਕਰੀਬ 50-60 ਸਾਲ ਪੁਰਾਣੀ ਗਲੀ ਹੈ ਤੇ ਇਸ ਗਲੀ ਵਿਚ ਗੁਰਮੇਜ ਸਿੰਘ ਨੇ ਥੋੜਾ ਸਮਾਂ ਪਹਿਲਾਂ ਹੀ ਜਗਾ ਖ੍ਰੀਦੀ ਹੈ ਤੇ ਹੁਣ ਉਕਤਾ ਵਲੋਂ ਗਲੀ ਤੇ ਵੀ ਨਜਾਇਜ਼ ਕਬਜਾ ਕੀਤਾ ਜਾ ਰਿਹਾ ਹੈ ਤੇ ਉਕਤ ਵਿਅਕਤੀਆਂ ਵਲੋਂ ਇਸੇ ਗਲੀ ਉਪਰ ਕਰੀਬ ਇਕ ਮਹੀਨਾ ਪਹਿਲਾਂ ਵੀ ਨਜਾਇਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਪਲਿਸ ਪ੍ਰਸਾਸਨ ਅਤੇ ਸਿਵਲ ਪ੍ਰਸ਼ਾਸਨ ਪਾਸ ਸੂਚਨਾ ਦਿੱਤੀ ਤਾਂ ਪ੍ਰਸ਼ਾਸਨ ਵਲੋਂ ਉਕਤ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਅਤੇ ਹੁਣ ਫੇਰ ਦੁਬਾਰਾ ਉਕਤ ਵਿਅਕਤੀਆਂ ਵਲੋਂ ਗਲੀ ਉਪਰ ਨਜਾਇਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਅਸੀਂ ਸਾਰੀ ਗਲੀ ਵਾਸੀਆਂ ਨੇ ਉਕਤਾ ਨੂੰ ਰੋਕਿਆ ਤਾਂ ਉਕਤ ਵਿਅਕਤੀਆਂ ਨੇ ਗਲੀ ਵਾਸੀਆਂ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਧਮਕੀਆਂ ਦਿੱਤੀਆਂ ਕਿ ਮੈਂ ਤਾਂ ਇਹ ਗਲੀ ਉਪਰ ਨਜਾਇਜ ਕਬਜ਼ਾ ਕਰੂੰਗਾ ਹੀ ਤੁਸੀਂ ਜ਼ੋ ਮਰਜ਼ੀ ਕਰ ਲਉ । ਗਲੀ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਪਾਸ ਦਿੱਤੀਆਂ ਦਰਖਾਸਤਾਂ ਦੀਆਂ ਨਕਲਾਂ ਦਿਖਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਬੰਧਿਤ ਮਹਿਕਮੇ ਪਾਸੋਂ ਮੰਗ ਕੀਤੀ ਕਿ ਉਕਤ ਵਿਅਕਤੀ ਵਲੋਂ ਗਲੀ ਤੇ ਕੀਤੇ ਜਾ ਰਹੇ ਨਜਾਇਜ ਕਬਜੇ ਨੂੰ ਤੁਰੰਤ ਰੋਕਿਆ ਜਾਵੇ ਤੇ ਉਕਤਾ ਖਿਲਾਫ ਕਾਰਵਾਈ ਦੀ ਮੰਗ ਕੀਤੀ ।
ਇਸ ਸਬੰਧੀ ਜਦ ਪੱਤਰਕਾਰਾ ਨੇ ਵਾਰ ਵਾਰ ਗੁਰਮੇਜ ਸਿੰਘ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰਮੇਜ ਸਿੰਘ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਜਦ ਗੁਰਮੇਜ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੇ ਜਗਹਾ ਮੁੱਲ ਲਈ ਹੋਈ ਹੈ ਉਹ ਉਹ ਆਪਣੀ ਜਗ੍ਹਾ ਵਿੱਚ ਕੰਧ ਕਰ ਰਿਹਾ ਹੈ ਤਾਂ ਜਦ ਗੁਰਮੇਸ਼ ਸਿੰਘ ਨੂੰ ਪੁੱਛਿਆ ਤਾਂ ਇਹ ਗਲੀ ਕਿੰਨੀ ਪੁਰਾਣੀ ਹੈ ਤਾਂ ਉਸ ਨੇ ਵੀ ਮੰਨਿਆ ਇਹ 70 80 ਸਾਲ ਪੁਰਾਣੀ ਗਲੀ ਹੈ ਜੋ ਮੇਰੀ ਜਗ੍ਹਾ ਦੇ ਸਾਹਮਣੇ ਆਉਂਦੀ ਹੈ ਮੈਂ ਇਸ ਤੇ ਕਬਜ਼ਾ ਕਰਨਾ ਹੈ ।
ਬਲਾਕ ਦੇ ਪਟਵਾਰੀ ਪਰਮਜੀਤ ਸਿੰਘ ਪੰਮਾ ਦਾ ਕੀ ਕਹਿਣਾ ਇਸ ਸਬੰਧੀ ਜਦ ਪੱਟੀ ਬਲਾਕ ਦੇ ਪਟਵਾਰੀ ਪਰਮਜੀਤ ਸਿੰਘ ਪੰਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਗਲੀ ਵਾਸੀਆਂ ਵਲੋਂ ਗੁਰਮੇਜ ਸਿੰਘ ਦੇ ਖਿਲਾਫ ਦਰਖਾਸਤ ਆਈ ਹੈ ਉਸ ਤੇ ਮਹਿਕਮੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੇ ਗੁਰਮੇਸ਼ ਸਿੰਘ ਫਿਰ ਵੀ ਕਬਜ਼ਾ ਕਰਨੋ ਨਾ ਹਟਿਆ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਇਸ ਮਸਲੇ ਸਬੰਧੀ ਜਦ ਸਬ ਇੰਸਪੈਕਟਰ ਬਲਵਿੰਦਰ ਸਿੰਘ ਚੌਕੀ ਇੰਚਾਰਜ ਸਭਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰਮੇਜ ਸਿੰਘ ਵਲੋਂ ਕੰਧ ਕੀਤੀ ਜਾ ਰਹੀ ਸੀ ਤੇ ਗਲੀ ਵਾਸੀਆਂ ਵਲੋਂ ਗੁਰਮੇਜ ਸਿੰਘ ਵਲੋਂ ਕੀਤੀ ਜਾ ਰਹੀ ਕੰਧ ਦਾ ਵਿਰੋਧ ਕੀਤਾ ਤਾਂ ਅਸੀਂ ਮੌਕੇ ਤੇ ਪਹੁੰਚ ਕੇ ਕੰਧ ਕਰਨ ਤੋਂ ਰੋਕ ਦਿੱਤਾ ਹੈ ਤੇ ਇਹ ਮਸਲਾ ਮਾਲ ਮਹਿਕਮੇ ਨਾਲ ਸਬੰਧਤ ਹੈ।