ਸਰਪੰਚੀ ਚੋਣਾਂ ਦੇ ਚੋਣ ਨਿਸ਼ਾਨ ਲੈਣ ਗਈਆਂ ਦੋ ਧਿਰਾਂ ਦੀ ਹੋਈ ਬਹਿਸਬਾਜ਼ੀ
ਭਰੇ ਬਜ਼ਾਰ ਵਿੱਚ ਥਾਣੇ ਸਾਹਮਣੇ ਭੰਨੀਆ ਇਕ ਦੂਜੇ ਦੀਆਂ ਗੱਡੀਆਂ
ਰੋਹਿਤ ਗੁਪਤਾ
ਬਟਾਲਾ(ਗੁਰਦਾਸਪੁਰ) : ਸਰਪੰਚੀ ਚੋਣਾਂ ਦਾ ਦੌਰ ਚੱਲ ਰਿਹਾ ਹੈ ਅਤੇ ਇਸੇ ਦੌਰ ਦੇ ਚਲਦੇ ਬਟਾਲਾ ਵਿਖੇ ਇਕੋ ਪਿੰਡ ਦੀਆਂ ਦੋ ਧਿਰਾਂ ਚੋਣ ਨਿਸ਼ਾਨ ਲੈਣ ਪਹੁੰਚੀਆਂ ਹੋਈਆਂ ਸੀ ਜਿਥੇ ਓਹਨਾਂ ਦੀ ਆਪਸ ਵਿੱਚ ਬਹਿਸਬਾਜ਼ੀ ਹੋ ਗਈ ਜਿਸਤੋ ਬਾਅਦ ਭਰੇ ਬਜ਼ਾਰ ਵਿੱਚ ਥਾਣੇ ਦੇ ਸਾਹਮਣੇ ਇਕ ਦੂਜੇ ਦੀਆਂ ਗੱਡੀਆਂ ਭੰਨ ਦਿੱਤੀਆਂ ਦੋਹੇ ਧਿਰਾਂ ਪਿੰਡ ਬਾਲੇਵਾਲ ਨਾਲ ਸੰਬੰਧਿਤ ਸਨ ਜੇਕਰ ਘਟਨਾ ਦੇ ਸਾਹਮਣੇ ਪੈਂਦੇ ਪੁਲਿਸ ਥਾਣੇ ਦੀ ਪੁਲਿਸ ਮੌਕੇ ਤੇ ਨਾ ਪਹੁੰਚਦੀ ਤਾਂ ਦੋਹਾ ਧਿਰਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਫਿਰ ਵੀ ਦੋਹਾ ਧਿਰਾਂ ਦੇ ਤਿੰਨ ਲੋਕ ਜ਼ਖਮੀ ਹੋ ਗਏ ਇਸ ਘਟਨਾ ਨੂੰ ਲੈਕੇ ਦੋਵੇਂ ਧਿਰਾਂ ਇਕ ਦੂਜੇ ਉੱਤੇ ਆਰੋਪ ਲਗਾਉਂਦਿਆਂ ਨਜਰ ਆਈਆਂ ਦੋਹਾ ਧਿਰਾਂ ਦਾ ਕਹਿਣਾ ਸੀ ਕਿ ਉਹ ਮਜੂਦਾ ਸਰਕਾਰ ਦੀ ਪਾਰਟੀ ਨਾਲ ਸੰਬੰਧਿਤ ਹਨ ਇੱਕ ਪਾਰਟੀ ਦੀ ਮਜੂਦਾ ਪਿੰਡ ਦੀ ਸਰਪੰਚ ਹਰਜੀਤ ਕੌਰ ਅਤੇ ਮਨਿੰਦਰ ਸਿੰਘ ਦਾ ਕਹਿਣਾ ਸੀ ਕਿ ਚੋਣ ਨਿਸ਼ਾਨ ਲੈਣ ਲਈ ਆਈ ਟੀ ਆਈ ਬਟਾਲਾ ਵਿਖੇ ਗਏ ਹੋਏ ਸੀ ਤੇ ਓਥੇ ਵੀ ਦੂਸਰੀ ਧਿਰ ਦੇ ਲੋਕ ਬਹਿਸ ਪਏ ਸੀ ਅਤੇ ਹੁਣ ਪਿੱਛੇ ਗੱਡੀਆਂ ਲਗਾ ਕੇ ਸਾਡੇ ਤੇ ਹਮਲਾ ਕਰਦੇ ਹੋਏ ਸਾਡੀ ਗੱਡੀ ਦੀ ਭੰਨ ਤੋੜ ਕਰ ਦਿੱਤੀ ਅਤੇ ਇਕ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਓਧਰ ਦੂਸਰੀ ਧਿਰ ਦੇ ਲਵਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਚੋਣ ਨਿਸ਼ਾਨ ਲੈਣ ਸਮੇਂ ਇਕ ਪੰਚ ਨੂੰ ਲੈਕੇ ਓਥੇ ਬਹਿਸਬਾਜ਼ੀ ਹੋਈ ਜਿਸ ਤੋਂ ਬਾਅਦ ਸਾਡੇ ਤੇ ਹਮਲਾ ਕਰ ਦਿੱਤਾ ਅਤੇ ਸਾਡੀ ਗੱਡੀ ਭੰਨ ਦਿੱਤੀ ਅਤੇ ਸਾਡੇ ਦੋ ਵਿਅਕਤੀ ਜ਼ਖਮੀ ਕਰ ਦਿੱਤੇ।
ਦੂਜੇ ਪਾਸੇ ਫਿਲਹਾਲ ਪੁਲਿਸ ਅਧਿਕਾਰੀ ਕੈਮਰੇ ਦੇ ਸਾਹਮਣੇ ਮਾਮਲੇ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ।