← ਪਿਛੇ ਪਰਤੋ
ਅਕਾਲੀ ਦਲ ਨੇ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਲੱਗਿਆ ਧਰਨਾ ਸ਼੍ਰੀ ਮੁਕਤਸਰ ਸਾਹਿਬ: ਅਕਾਲੀ ਦਲ ਨੇ ਰਾਜ ਕਰਦੀ ਸਿਆਸੀ ਧਿਰ ਉਤੇ ਦੋਸ਼ ਲਾਏ ਹਨ ਕਿ ਪੰਚਾਇਤੀ ਚੋਣਾਂ ਵਿਚ ਗੜਬੜੀ ਕੀਤੀ ਗਈ ਹੈ। ਅਕਾਲੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਤੇ ਧਰਨਾ ਵੀ ਲਾਇਆ ਜਾ ਰਿਹਾ ਹੈ।ਦਰਅਸਲ ਪੰਚਾਇਤੀ ਚੋਣਾਂ ਲਈ ਦਾਖ਼ਲ ਨਾਮਜ਼ਦਗੀਆਂ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨਾ ਲਾ ਕੇ ਅਤੇ ਰੋਡ ਜਾਮ ਕੀਤਾ ਗਿਆ ਹੈ ਅਤੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਲੱਗੇ ਪੁਲਿਸ ਵੱਲੋਂ ਬੈਰੀਕੇਡਿੰਗ ਲਾਏ ਗਏ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਮਦੀ ਪਾਰਟੀ ਦੇ ਖਿਲਾਫ ਵੀ ਜੰਮ ਕੇ ਨਾਅਰੇਬੀਜ਼ੀ ਕੀਤੀ ਗਈ।
Total Responses : 204