ਕੰਪਿਊਟਰ ਅਧਿਆਪਕਾਂ ਦੇ ਸੰਗਰੂਰ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਲੱਗੇ ਧਰਨੇ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਮਾਲੇਰਕੋਟਲਾ ਵੱਲੋਂ ਸ਼ਮੂਲੀਅਤ
ਕਿਹਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਸੰਘਰਸ਼ ਦੇ ਨਾਲ ਹੈ ਅਤੇ ਜਿੱਤ ਤੱਕ ਸਾਥੀਆਂ ਦਾ ਪੂਰਾ ਸਾਥ ਦੇਵੇਗੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 10 ਅਕਤੂਬਰ 2024, ਗੌਰਮਿੰਟ ਟੀਚਰਜ਼ ਯੂਨੀਅਨ ਮਾਲੇਰਕੋਟਲਾ ਵੱਲੋਂ ਕੰਪਿਊਟਰ ਅਧਿਆਪਕ ਯੂਨੀਅਨ ਦੀ ਚੱਲ ਰਹੀ ਸੰਗਰੂਰ ਵਿਖੇ ਭੁੱਖ ਹੜਤਾਲ ਦੇ ਧਰਨੇ 'ਚ ਸੰਗਰੂਰ ਵਿਖੇ ਸ਼ਮੂਲੀਅਤ ਕੀਤੀ ਅਤੇ ਜੀ ਟੀ ਯੂ ਦੇ ਜਿਲਾ ਪ੍ਰਧਾਨ ਨੂਰ ਮੁਹੰਮਦ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ ਗਈ। ਜਿਲਾ ਪ੍ਰਧਾਨ ਨੂਰ ਮੁਹੰਮਦ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਮਰਜ ਕਰਕੇ ਰੈਗੂਲਰ ਕਰਨ ਦੇ ਵਾਅਦੇ ਤੇ ਦਾਅਵੇ ਝੂਠੇ ਨਿਕਲੇ ਹਨ। ਕੰਪਿਊਟਰ ਅਧਿਆਪਕ ਲੰਮੇ ਸਮੇਂ ਤੋਂ ਸੰਘਰਸ ਕਰਦੇ ਆ ਰਹੇ ਹਨ।ਸੰਗਰੂਰ ਵਿਖੇ 1 ਸਤੰਬਰ ਨੂੰ ਸ਼ੁਰੂ ਕੀਤੇ ਗਏ ਭੁੱਖ ਹੜਤਾਲੀ ਮੋਰਚੇ ਵਿੱਚ ਕੰਪਿਊਟਰ।ਅਧਿਆਪਕ ਆਪਣੀਆਂ ਹੱਕੀ ਮੰਗਾਂ ਲਈ ਬੈਠੇ ਹਨ।ਕੰਪਿਊਟਰ ਅਧਿਆਪਕਾਂ ਤੇ ਛੇਵਾਂ ਪੇ ਕਮਿਸ਼ਨ ਲਾਗੂ ਕਰਕੇ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਣਾ ਚਾਹੀਦਾ ਹੈ।ਗੌਰਮਿੰਟ ਟੀਚਰਜ਼ ਯੂਨੀਅਨ ਮਾਲੇਰਕੋਟਲਾ ਕੰਪਿਊਟਰ।ਅਧਿਆਪਕਾਂ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਤੁਹਾਡੇ ਸੰਘਰਸ਼ ਦੇ ਨਾਲ ਹੈ ਅਤੇ ਜਿੱਤ ਤੱਕ ਸਾਥੀਆਂ ਦਾ ਪੂਰਾ ਸਾਥ ਦੇਵੇਗੀ।ਇਸ ਮੌਕੇ ਸੀਨੀਅਰ ਆਗੂ ਹਰਜੀਤ ਸਿੰਘ ਗਲਵੱਟੀ, ਜਿਲ੍ਹਾ ਜਨਰਲ ਸਕੱਤਰ ਕਮਲ ਜੈਨ,ਬਲਾਕ ਪ੍ਰਧਾਨ ਮੁਹੰਮਦ ਸਰੀਫ , ਜੀਵਨ ਸਿੰਘ, ਫ਼ਕੀਰ ਸਿੰਘ ਟਿੱਬਾ, ਦੇਵੀ ਦਿਆਲ ਅਤੇ ਬੱਗਾ ਸਿੰਘ ਹਾਜ਼ਰ ਸਨ।