ਮਾਲੇਰਕੋਟਲਾ --ਪਿੰਡ ਬਿੰਜੋਕੀ ਖੁਰਦ ਦੇ ਮਦਰਸਾ ਤਾਲੀਮ-ਉਲ-ਕੁਰਆਨ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕੱਲ ਰਾਤ ਨੂੰ
ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਮੌਲਾਨਾ ਮੁਹੰਮਦ ਉਸਮਾਨ ਹਬੀਬ ਲੁਧਿਆਣਵੀ ਸ਼ਾਹੀ ਇਮਾਮ ਪੰਜਾਬ ਕਰਨਗੇ ਸ਼ਮੂਲੀਅਤ--ਮੁਫਤੀ ਮੁਹੰਮਦ ਯੂਨਸ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ,11 ਅਕਤੂਬਰ 2024, ਇਥੋਂ ਨੇੜਲੇ ਪਿੰਡ ਬਿੰਜੋਕੀ ਖੁਰਦ ਵਿਖੇ ਬੱਚਿਆਂ ਨੂੰ ਇਸਲਾਮਿਕ ਅਤੇ ਦੁਨਿਆਵੀ ਸਿੱਖਿਆ ਦੇ ਮਕਸਦ ਨਾਲ ਮੁਫ਼ਤੀ ਮੁਹੰਮਦ ਯੂਨਸ ਬਿੰਜੋਕੀ ਖੁਰਦ ਦੀ ਅਗਵਾਈ ਹੇਠ ਚੱਲ ਰਿਹਾ ਪਿੰਡ ਦੀ ਜਮਾ ਮਸਜਿਦ ਵਿਖੇ ਮਦਰਸਾ ਤਾਲੀਮ-ਉਲ-ਕੁਰਆਨ ਦਾ ਸਾਲਾਨਾ ਇਨਾਮ ਵੰਡ ਸਮਾਰੋਹ 12 ਅਕਤੂਬਰ ਨੂੰ ਬਾਅਦ ਨਮਾਜ਼ ਇਸ਼ਾ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹਜ਼ਰਤ ਮੁਫ਼ਤੀ ਮੁਹੰਮਦ ਯੂਨਸ ਨੇ ਦੱਸਿਆ ਕਿ ਇਸ ਸਾਲਾਨਾ ਇਨਾਮ ਵੰਡ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਜ਼ਰਤ ਮੌਲਾਨਾ ਮੁਹੰਮਦ ਉਸਮਾਨ ਹਬੀਬ ਸਾਹਿਬ ਰਹਿਮਾਨੀ ਲੁਧਿਆਣਵੀ ਸ਼ਾਹੀ ਇਮਾਮ ਪੰਜਾਬ, ਕੌਮੀ ਪ੍ਰਧਾਨ ਮਜਲਿਸ-ਏ-ਅਹਰਾਰ-ਏ-ਇਸਲਾਮ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਰਾਤ 8 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਦੇਰ ਰਾਤ ਤੱਕ ਚੱਲੇਗਾ। ਇਸ ਮੌਕੇ ਮੁਫ਼ਤੀ ਮੁਹੰਮਦ ਯੂਨਸ ਸਾਹਿਬ ਅਤੇ ਪ੍ਰਬੰਧਕ ਮੌਜੂਦ ਸਨ।