ਹਰਿਆਣਾ ’ਚ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀ ਤਾਰੀਕ ਬਦਲੀ, ਪੜ੍ਹੋ ਵੇਰਵਾ
ਪੰਚਕੁਲਾ, 12 ਅਕਤੂਬਰ, 2024: ਹਰਿਆਣਾ ਵਿਚ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀ ਤਾਰੀਕ ਬਦਲ ਗਈ ਹੈ। ਜੋ ਸਹੁੰ ਚੁੱਕ ਸਮਾਗਮ ਪਹਿਲਾਂ 15 ਅਕਤੂਬਰ ਨੂੰ ਹੋਣਾ ਸੀ, ਉਹ ਹੁਣ 17 ਅਕਤੂਬਰ ਨੂੰ ਹੋਵੇਗਾ। ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਭਾਜਪਾ ਦੇ ਰਾਜ ਵਾਲੇ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। ਸਹੁੰ ਚੁੱਕ ਸਮਾਗਮ ਪੰਚਕੁਲਾ ਦੇ ਸੈਕਟਰ 5 ਦੇ ਪਰੇਡ ਗਰਾਉਂਡ ਵਿਚ ਹੋਵੇਗਾ ਜਿਸ ਵਿਚ 50 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।