ਝੋਨੇ ਦੀ ਖ਼ਰੀਦ, ਲਿਫਟਿੰਗ ਅਤੇ ਸਪੇਸ ਨੂੰ ਲੈ ਕੇ ਕੱਲ੍ਹ 13 ਅਕਤੂਬਰ ਨੂੰ ਪੰਜਾਬ ਭਰ 'ਚ ਸੜਕੀ ਆਵਾਜਾਈ ਰਹੇਗੀ ਤਿੰਨ ਘੰਟੇ ਠੱਪ
- ਐੱਸਕੇਐੱਮ ਪੰਜਾਬ , ਆੜਤੀਆ ਐਸੋਸੀਏਸਨ, ਸ਼ੈਲਰ ਮਾਲਿਕ ਐਸੋਸੀਏਸ਼ਨ ਸਾਂਝੇ ਰੂਪ ਵਿੱਚ ਕਰਨਗੇ ਚੱਕਾ ਜਾਮ
ਦਲਜੀਤ ਕੌਰ
ਚੰਡੀਗੜ੍ਹ, 12 ਅਕਤੂਬਰ, 2024: ਅੱਜ ਚੰਡੀਗੜ੍ਹ ਕਿਸਾਨ ਭਵਨ ਵਿੱਚ ਐੱਸਕੇਐੱਮ ਪੰਜਾਬ ਵਲੋ ਸਾਂਝੇ ਰੂਪ ਵਿੱਚ ਐਸਕੇਐਮ ਪੰਜਾਬ ਦੀਆ ਜਥੇਬੰਦੀਆਂ, ਸ਼ੈਲਰ ਮਾਲਕ ਯੂਨੀਅਨ, ਆੜਤੀਆ ਯੂਨੀਅਨ ਦੀ ਸਾਂਝੀ ਮੀਟਿੰਗ ਬਲਬੀਰ ਸਿੰਘ ਰਾਜੇਵਾਲ, ਰਵਿੰਦਰ ਸਿੰਘ ਚੀਮਾ, ਤਰਸੇਮ ਸੈਣੀ, ਵਿਜੇ ਕਾਲੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਦੇ ਝੋਨੇ ਦੀ ਖਰੀਦ, ਲਿਫਟਿੰਗ ਅਤੁ ਸਪੇਸ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਕਿ ਕੇਂਦਰ ਤੇ ਪੰਜਾਬ ਸਰਕਾਰ ਪੰਜਾਬ ਦੀਆਂ ਮੰਡੀਆ ਨੂੰ ਖ਼ਤਮ ਕਰਨ ਵੱਲ ਇਸ਼ਾਰਾ ਕਰ ਰਹੀਆਂ ਹਨ। 11 ਦਿਨ ਬੀਤ ਜਾਣ ਤੇ ਵੀ ਪੰਜਾਬ ਦੀਆਂ ਮੰਡੀਆਂ ਵਿੱਚ ਕਿਤੇ ਕਿਤੇ ਥੋੜੀ ਜਿਹੀ ਖਰੀਦ ਕੀਤੀ ਹੈ। ਆੜਤੀਆ ਐਸੋਸੀਏਸ਼ਨ ਵੱਲੋਂ ਲਿਫਟਿੰਗ ਨੂੰ ਲੈ ਕਿ ਚਿੰਤਾ ਪ੍ਰਗਟਾਈ, ਸ਼ੈਲਰ ਐਸੋਸੀਏਸ਼ਨ ਵੱਲੋਂ ਸਪੇਸ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਕਿ ਪੰਜਾਬ ਸਰਕਾਰ ਡੰਗ ਟਪਾਊ ਨੀਤੀ ਨਾਲ ਚੱਲ ਰਹੀ ਹੈ। ਐੱਸਕੇਐੱਮ ਪੰਜਾਬ ਤੇ ਸਮੂਹ ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ 13 ਅਕਤੂਬਰ ਨੂੰ 12 ਵਜੇ ਤੋਂ ਤਿੰਨ ਵਜੇ ਤੱਕ ਪੰਜਾਬ ਦੀ ਸੜਕੀ ਆਵਾਜਾਈ ਪੂਰਨ ਤੌਰ ਤੇ ਬੰਦ ਕੀਤੀ ਜਾਵੇਗੀ।
14 ਅਕਤੂਬਰ ਨੂੰ ਐਸਕੇਐਮ ਪੰਜਾਬ, ਆੜਤੀਆ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ, ਇੰਡਸਟਰੀ ਯੂਨੀਅਨ, ਵਿਉਪਾਰ ਮੰਡਲ , ਲੇਬਰ ਯੂਨੀਅਨ ਕਿਸਾਨ ਭਵਨ ਚੰਡੀਗੜ੍ਹ ਮੀਟਿੰਗ ਕਰਕੇ ਸਾਰੇ ਵਰਗ ਇਕੱਠੇ ਹੋ ਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਉਲੀਕਣਗੇ।
ਸੰਯੁਕਤ ਕਿਸਾਨ ਮੋਰਚਾ ਪੰਜਾਬ, ਵਪਾਰ ਮੰਡਲ, ਆੜਤੀਆ ਐਸੋਸੀਏਸ਼ਨ ਅਤੇ ਸੈਲਰ ਮਾਲਕਾਂ ਦੀਆਂ ਜਥੇਬੰਦੀਆਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ 13 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਚੱਕਾ ਜਾਮ ਵਿੱਚ ਪੂਰਾ ਸਹਿਯੋਗ ਦੇਣ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ, ਜੰਗਵੀਰ ਸਿੰਘ ਚੌਹਾਨ, ਹਰਮੀਤ ਸਿੰਘ ਕਾਦੀਆਂ, ਭਾਰਤ ਭੂਸ਼ਣ ਬਿੰਟਾ, ਰੁਲਦੂ ਸਿੰਘ ਮਾਨਸਾ, ਬਿੰਦਰ ਸਿੰਘ ਗੋਲੇਵਾਲ, ਰਮਿੰਦਰ ਪਟਿਆਲਾ, ਬੂਟਾ ਸਿੰਘ ਸ਼ਾਦੀਪੁਰ, ਗੁਰਮੀਤ ਸਿੰਘ ਮਹਿਮਾ, ਪ੍ਰੇਮ ਸਿੰਘ ਭੰਗੂ, ਵੀਰ ਸਿੰਘ ਬੜਵਾ, ਗੁਰਵਿੰਦਰ ਸਿੰਘ, ਬਖਤੌਰ ਸਿੰਘ, ਮੋਹਨ ਧਮਾਣਾ, ਸਤਿ ਪ੍ਰਕਾਸ਼ ਗੋਇਲ, ਸਮਸ਼ੇਰ ਸਿੰਘ ਤੂਰ, ਗੁਰਦੀਪ ਸਿੰਘ ਚੀਮਾ, ਰਣਜੀਤ ਸਿੰਘ ਔਜਲਾ, ਰਵਿੰਦਰ ਪਾਲ ਮਾਛੀਵਾੜਾ, ਤਜਿੰਦਰ ਸਿੰਘ ਤੇਜੀ ਸਮਰਾਲਾ, ਰਵਿੰਦਰ ਖੇੜਾ ਅਤੇ ਹਰਵਿੰਦਰ ਸਿੰਘ ਬੱਲੋਂ ਹਾਜ਼ਰ ਸਨ।