ਰਾਮਲੀਲਾ ਬਣੀ ਰਾਸਲੀਲਾ; 2 ਖ਼ਤਰਨਾਕ ਕੈਦੀ ਜੇਲ੍ਹ ਤੋਂ ਡੰਕੀ ਲਾ ਕੇ ਫਰਾਰ
ਹਰਿਦੁਆਰ 12 ਅਕਤੂਬਰ 2024: ਲੰਘੀ ਰਾਤ ਹਰਿਦੁਆਰ ਦੀ ਜੇਲ੍ਹ ਵਿੱਚ ਰਾਮਲੀਲਾ ਚੱਲ ਰਹੀ ਸੀ। ਕੈਦੀ ਖੁਦ ਰਾਮ, ਲਕਸ਼ਮਣ ਅਤੇ ਰਾਵਣ ਦੀਆਂ ਭੂਮਿਕਾਵਾਂ ਨਿਭਾ ਰਹੇ ਸਨ। ਸਾਰੇ ਕੈਦੀ ਅਤੇ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਗਾਰਡ ਵੀ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਸਨ।
ਇਸ ਦੌਰਾਨ ਜੇਲ੍ਹ ਦੀ ਚਾਰਦੀਵਾਰੀ ਵਿੱਚ ਉਸਾਰੀ ਦਾ ਕੰਮ ਵੀ ਚੱਲ ਰਿਹਾ ਸੀ। ਫਿਰ ਦੋ ਕੈਦੀਆਂ ਨੇ ਅਜਿਹਾ ਕੀਤਾ ਕਿ ਪੁਲਿਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸਾਰੀ ਦੇ ਕੰਮ ਦੀ ਆੜ 'ਚ ਦੋ ਕੈਦੀ ਜੇਲ ਦੀ ਕੰਧ 'ਤੇ ਪੌੜੀ ਲਗਾ ਕੇ ਫਰਾਰ ਹੋ ਗਏ। ਪੁਲੀਸ ਹੁਣ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਕੈਦੀਆਂ ਦੇ ਭੱਜਣ ਦੀ ਘਟਨਾ ਬੀਤੀ ਰਾਤ ਯਾਨੀ ਸ਼ੁੱਕਰਵਾਰ ਰਾਤ ਦੀ ਦੱਸੀ ਜਾਂਦੀ ਹੈ। ਇਸ ਦੌਰਾਨ ਜੇਲ੍ਹ ਵਿੱਚ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਸੀ। ਹਰਿਦੁਆਰ ਜੇਲ੍ਹ 'ਚੋਂ ਦੋ ਖ਼ੌਫ਼ਨਾਕ ਕੈਦੀ ਫਰਾਰ ਹੋ ਗਏ। ਰਾਮਲੀਲਾ ਦੌਰਾਨ ਮਾਤਾ ਸੀਤਾ ਦੀ ਭਾਲ ਜਾਰੀ ਸੀ, ਜਦਕਿ ਦੂਜੇ ਪਾਸੇ ਦੋ ਕੈਦੀ ਕੰਧ ਟੱਪ ਕੇ ਫਰਾਰ ਹੋ ਗਏ।
ਹਰ ਕੋਈ ਰਾਮਲੀਲਾ ਦੇ ਮੰਚਨ ਦੇ ਦ੍ਰਿਸ਼ਾਂ ਵਿੱਚ ਰੁੱਝਿਆ ਹੋਇਆ ਸੀ ਅਤੇ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ ਕਿ ਕੀ ਹੋਇਆ। ਇਸ ਤੋਂ ਬਾਅਦ ਜਦੋਂ ਜੇਲ੍ਹ ਸੁਰੱਖਿਆ ਕਰਮੀਆਂ ਨੇ ਕੈਦੀਆਂ ਦੀ ਗਿਣਤੀ ਕੀਤੀ ਤਾਂ, ਦੋ ਕੈਦੀ ਨਾ ਮਿਲੇ।
ਜੇਲ੍ਹ ਵਿੱਚੋਂ ਫਰਾਰ ਹੋਏ ਕੈਦੀਆਂ ਦੀ ਪਛਾਣ ਪੰਕਜ ਵਾਸੀ ਰੁੜਕੀ ਅਤੇ ਰਾਜਕੁਮਾਰ ਵਾਸੀ ਗੋਂਡਾ, ਯੂਪੀ ਵਜੋਂ ਹੋਈ ਹੈ। ਦੋਵੇਂ ਪੌੜੀ ਚੜ੍ਹ ਕੇ ਕੰਧ ਟੱਪ ਗਏ। ਫਰਾਰ ਹੋਏ ਦੋਵੇਂ ਕੈਦੀ ਘਿਨਾਉਣੇ ਅਪਰਾਧਾਂ ਦੇ ਦੋਸ਼ੀ ਸੀ। ਘਟਨਾ ਤੋਂ ਬਾਅਦ ਹੜਕੰਪ ਮਚ ਗਿਆ। ਕੈਦੀਆਂ ਦੀ ਭਾਲ ਜਾਰੀ ਹੈ। ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਘਟਨਾ ਜੇਲ੍ਹ ਸਟਾਫ਼ ਦੀ ਅਣਗਹਿਲੀ ਕਾਰਨ ਵਾਪਰੀ ਹੈ। ਇਸ ਮਾਮਲੇ 'ਚ ਲਾਪ੍ਰਵਾਹੀ ਵਰਤਣ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਵਰਨਣਯੋਗ ਹੈ ਕਿ ਫਰਾਰ ਹੋਏ ਕੈਦੀਆਂ ਵਿੱਚੋਂ ਦੋਸ਼ੀ ਪੰਕਜ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਰਾਜਕੁਮਾਰ ਇੱਕ ਅਗਵਾ ਮਾਮਲੇ ਵਿੱਚ ਅੰਡਰ ਟਰਾਇਲ ਸੀ। ਕੈਦੀਆਂ ਦੇ ਫਰਾਰ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਦੂਜੇ ਪਾਸੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਖ਼ਬਰ ਸ੍ਰੋਤ- ਨਿਊਜ਼18