← ਪਿਛੇ ਪਰਤੋ
ਪੀਜੀਆਈ 'ਚ ਕੱਲ ਨੂੰ ਵੀ ਰਹੇਗੀ ਹੜਤਾਲ
ਰਵੀ ਜੱਖੂ
ਚੰਡੀਗੜ੍ਹ 14 ਅਕਤੂਬਰ 2024- ਪੀਜੀਆਈ ਦੇ ਵਿੱਚ ਕੱਲ ਨੂੰ ਵੀ ਰਹੇਗਾ ਹੜਤਾਲ ਦਾ ਵੱਡਾ ਅਸਰ ਅਤੇ ਜੇਕਰ ਬੈਸਟ ਬੰਗਾਲ ਦੇ ਘਟਨਾਕਰਮ ਨੂੰ ਦੇਖਦੇ ਹੋਏ ਡਾਕਟਰ ਵੀ ਗਏ ਹੜਤਾਲ ਤੇ ਤਾਂ ਸਥਿਤੀ ਚੁਣੌਤੀਪੂਰਨ ਬਣ ਸਕਦੀ ਹੈ। ਪੀਜੀਆਈ ਨੇ ਬਿਆਨ ਜਾਰੀ ਕਰਦੇ ਦੱਸਿਆ ਹੈ ਕਿ ਡਾਕਟਰਾਂ ਨੂੰ ਹੜਤਾਲ ਤੇ ਨਾ ਜਾਣ ਦੇ ਲਈ ਅਪੀਲ ਕੀਤੀ ਗਈ ਹੈ ਪਰ ਜੇਕਰ ਸਥਿਤੀ ਪੜਤਾਲ ਵਾਲੀ ਬਣਦੀ ਹੈ ਤਾਂ ਪਰੇਸ਼ਾਨੀ ਆ ਸਕਦੀ ਹੈ। ਪੀਜੀਆਈ ਨੇ ਜਿੱਥੇ ਡਾਕਟਰਾਂ ਨੂੰ ਹੜਤਾਲ ਤੇ ਨਾ ਜਾਣ ਦੀ ਅਪੀਲ ਕੀਤੀ ਹੈ ਉਥੇ ਹੀ ਹੜਤਾਲ ਤੇ ਗਏ ਕਰਮਚਾਰੀਆਂ ਨੂੰ ਵੀ ਹੜਤਾਲ ਛੱਡ ਕੇ ਵਾਪਸ ਆਉਣ ਲਈ ਅਪੀਲ ਕੀਤੀ ਹੈ ਪਰ ਉਹਨਾਂ ਸਮਾਂ ਅੱਜ ਵਾਂਗ ਕੱਲ 15 ਅਕਤੂਬਰ ਨੂੰ ਵੀ ਓਪੀਡੀ ਬੰਦ ਰਹੇਗੀ ਅਤੇ ਪੁਰਾਣੇ ਫਾਲੋ ਆਪਾਂ ਆਲੇ ਮਰੀਜ਼ਾਂ ਨੂੰ ਹੀ 8 ਤੋਂ 10 ਵਜੇ ਤੱਕ ਰਜਿਸਟਰੇਸ਼ਨ ਕੀਤਾ ਜਾਵੇਗਾ ਜਦੋਂ ਕਿ ਪਹਿਲਾਂ ਵਾਂਗ ਬਾਕੀ ਸਰਜਰੀ ਅਤੇ ਹੋਰ ਕਈ ਸਹੂਲਤਾਂ ਨੂੰ ਪੋਸਟਪੋਨ ਰੱਖਿਆ ਗਿਆ ਹੈ ਜਦੋਂ ਕਿ ਐਮਰਜੈਂਸੀ ਸੇਵਾਵਾਂ ਚਲਦੀਆਂ ਰਹਿਣਗੀਆਂ।
Total Responses : 394