ਸਿੱਖਿਆ ਵਿਭਾਗ ਦਾ ਨਵਾਂ ਕਾਰਨਾਮਾ: ਬਿਨਾਂ ਵਿਦਿਆਰਥੀਆਂ ਦੀ ਗਿਣਤੀ ਜਾਣਿਆ ਨਵੀਂ ਪੋਸਟਾਂ ਦੇਣ ਨਾਲ ਸੀਨੀਅਰ ਨੂੰ ਪਾਈਆਂ ਭਾਜੜਾਂ - ਅਮਨ ਸ਼ਰਮਾ
ਮੋਹਾਲੀ , 15 ਅਕਤੂਬਰ, 2024: ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਈ ਮੀਟਿੰਗ ਕਲ੍ਹ ਸਕੂਲ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਦੀ ਗਿਣਤੀ ਜਾਣਨ ਤੋਂ ਬਿਨਾਂ ਸਕੂਲਾਂ ਨੂੰ ਨਵੀਆਂ ਪੋਸਟਾਂ ਦੇਣ ਤੇ ਮੁੱਦੇ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ |ਇਸ ਵਿੱਚ ਸ਼ਾਮਿਲ ਅਮਨ ਸ਼ਰਮਾ, ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ,ਸਕੱਤਰ ਜਨਰਲ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਵਿਦਿਆਰਥੀਆਂ ਦੀ ਗਿਣਤੀ ਨੂੰ ਬਿਨਾਂ ਜਾਣਨ ਤੇ ਹੀਂ ਬਹੁਤ ਸਕੂਲਾਂ ਨੂੰ ਲੈਕਚਰਾਰ ਅਤੇ ਹੋਰ ਪੋਸਟਾਂ ਦਿੱਤੀਆਂ ਜਿਸ ਨਾਲ ਇਹਨਾਂ ਸਕੂਲਾਂ ਦੇ ਸੀਨੀਅਰ ਲੈਕਚਰਾਰ ਦੀ ਆਸਾਮੀ ਸਰਪਲਸ ਹੋ ਜਾਵੇਗੀ ਕਿਉਂਕਿ ਸਬੰਧਤ ਵਿਸ਼ੇ ਦੇ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ| ਨਵੇਂ ਪ੍ਰਮੋਟੀ ਮਾਸਟਰ ਨੂੰ ਇਹਨਾਂ ਪੋਸਟਾਂ ਤੇ ਹਾਜਰ ਕਰਵਾਉਣ ਨਾਲ ਸੀਨੀਅਰ ਦੀ ਖੱਜਲ ਖੁਆਰ ਹੋਣਾ ਪਵੇਗਾ ਅਤੇ ਵਿਭਾਗ ਨੂੰ ਜਥੇਬੰਧਕ ਸੰਘਰਸ਼ ਅਤੇ ਕੋਰਟ ਕੇਸਾਂ ਦਾ ਸਾਹਮਣਾ ਕਰਨਾ ਪਵੇਗਾ |ਮੋਹਾਲੀ, ਫਾਜ਼ਿਲਕਾ, ਮੁਕਤਸਰ ਅਤੇ ਕਈ ਹੋਰ ਜਿਲਿਆਂ ਤੋਂ ਪੀਡ਼ੀਤ ਲੈਕਚਰਾਰ ਦੇ ਫੋਨ ਜਥੇਬੰਦੀ ਆਗੂਆਂ ਨੂੰ ਆਉਣੇ ਸ਼ੁਰੂ ਹੋ ਗਏ |
ਇਸ ਲਈ ਜਥੇਬੰਦੀ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਪਾਸੋਂ ਮੰਗ ਕਰਦੀ ਹੈ ਕਿ ਇਹਨਾਂ ਪੋਸਟਾਂ ਨੂੰ ਬਿਨਾਂ ਵਿਦਿਆਰਥੀਆਂ ਦੀ ਗਿਣਤੀ ਜਾਣੇ ਅਲਾਟ ਕਰਨ ਵਾਲੇ ਸਬੰਧਤ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਕੇ ਲੋੜਵੰਦ ਸਕੂਲਾਂ ਨੂੰ ਹੀ ਪੋਸਟਾਂ ਦਿੱਤੀਆਂ ਜਾਣ ਦਿੱਤੀਆਂ | ਇਸਦੇ ਨਾਲ ਜਥੇਬੰਦੀ ਨੇ ਫਾਈਨ ਆਰਟਸ ਵਿਸ਼ੇ ਦੀਆਂ ਪ੍ਰਮੋਸ਼ਨ ਕਰਨ ਅਤੇ ਭੂਗੋਲ ਵਿਸ਼ੇ ਦੀਆਂ ਬਦਲੀਆਂ ਕਰਨ ਦੀ ਮੰਗ ਕੀਤੀ| ਫਾਈਨ ਅਰਟਸ ਵਿਸ਼ੇ ਦੇ ਪ੍ਰਮੋਸ਼ਨ ਕੇਸ ਅਤੇ ਭੂਗੋਲ ਲੈਕਚਰਾਰ ਨੇ ਬਦਲੀ ਪੋਰਟਲ ਤੇ ਅਪਲਾਈ ਕੀਤੀ ਹੈ | ਮੀਟਿੰਗ ਵਿੱਚ ਸੂਬਾ ਸੀਨੀਅਰ ਆਗੂ ਸੁਖਦੇਵ ਰਾਣਾ, ਕੁਲਦੀਪ ਗਰੋਵਰ, ਬਲਜੀਤ ਸਿੰਘ,ਗੁਰਮੀਤ ਸਿੰਘ ਫਰੀਦਕੋਟ, ਹਰਜੀਤ ਸਿੰਘ ਬਲਹਾੜੀ,ਚਰਨਦਾਸ ਸ਼ਰਮਾ, ਚਮਕੌਰ ਸਿੰਘ, ਜਗਤਾਰ ਸਿੰਘ, ਇੰਦਰਜੀਤ ਸਿੰਘ ਹਾਜਰ ਸਨ |