ਅੰਮ੍ਰਿਤਸਰ 23 ਨਵੰਬਰ 2020 - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਪਿੰਡ ਦੋਲੋਨੰਗਲ ਵਿਖੇ ਝੋਨੇ ਦੀ ਰਹਿੰਦ ਖੂਹੰਦ ਪਰਾਲੀ ਨੂੰ ਬਿਨਾ ਅੱਗ ਲਗਾਏ ਗਾਲਣ ਲਈ ਖੇਤ ਵਿਚ ਪੁਸਾ ਡੀਕੰਪੋਜ਼ਰ ਦਾ ਟਰਾਇਲ ਲਗਾਇਆ ਗਿਆ । ਇਹ ਟਰਾਇਲ ਕਿਸਾਨ ਜਸਪਾਲ ਸਿੰਘ ਦੇ ਖੇਤਾਂ ਵਿਚ ਕਿਸਾਨਾਂ ਦੀ ਹਾਜ਼ਰੀ ਵਚ ਲਗਾ ਕੇ ਸਪਰੇਅ ਕਰਕੇ ਦਿਖਾਇਆ ਗਿਆ ।ਅੱਜ ਜਦੋ ਪਰਾਲੀ ਕਾਰਨ ਪੈਦਾ ਹੂੰਦਾ ਪ੍ਰਦੂਸ਼ਣ ਬਹੁਤ ਵੱਡੀ ਸਮੱਸਿਆ ਹੈ ਤਾਂ ਪੂਸਾ ਇੰਸਟੀਚਿਊਟ ਵੱਲੋ ਤਿਆਰ ਕੀਤਾ ਪੂਸਾ ਡੀਕਮਪੋਜ਼ਰ ਕਿਸਾਨਾਂ ਲਈ ਬਹੁਤ ਵੱਡੀ ਆਸ ਦੀ ਕਿਰਣ ਲੈ ਕੇ ਆਇਆ ਹੈ । ਖੇਤੀਬਾੜੀ ਵਿਭਾਗ ਵੱਲੋ ਇਸਦੇ ਟਰਾਇਲ ਵੱਖ ਵੱਖ ਪਿੰਡਾ ਵਿਚ ਲਗਾ ਕੇ ਕਿਸਾਨਾਂ ਨੁੰ ਟਰੇਨਿੰਗ ਦਿੱਤੀ ਜਾ ਰਹੀ ਹੈ ਤਾ ਜੋ ਕਿਸਾਨ ਪਰਾਲੀ ਗਾਲਣ ਲਈ ਇਸ ਤਕਨੀਕ ਦੀ ਵੱਡੇ ਪੱਧਰ ਤੇ ਵਰਤੋ ਸ਼ੁਰੂ ਕਰ ਦੇਣ ਅਤੇ ਪਰਾਲੀ ਨੂੰ ਅੱਗ ਲੱਗਣ ਤੋ ਰੋਕ ਕੇ ਪਰਾਲੀ ਨੂੰ ਗਾਲ ਕੇ ਖਾਦ ਦੇ ਰੂਪ ਵਿਚ ਇਸਤੇਮਾਲ ਕਰ ਸਕਣ ।
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਸਤਵਿੰਦਰਬੀਰ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਸਿਰਫ ਪ੍ਰਦੂਸ਼ਣ ਹੀ ਪੈਦਾ ਨਹੀ ਹੁੰਦਾ ਸਗੋ ਮਿੱਟੀ ਦੀ ਸਭ ਤੋ ਉਪਰਲੀ ਪਰਤ ਨੂੰ ਵੀ ਕਿਸਾਨ ਸਾੜ ਲੈਂਦੇ ਹਨ ਜਿਸ ਨਾਲ ਬਹੁਤ ਲੋੜੀਦੇ ਤੱਤ ਵੀ ਨਸ਼ਟ ਹੋ ਜਾਂਦੇ ਹਨ ।ਪੂਸਾ ਡੀਕੰਪੋਜ਼ਰ ਨੂੰ ਵਰਤਣ ਨਾਲ ਝੋਨੇ ਦੀ ਪਰਾਲੀ ਅਤੇ ਜੜਾ ਕੁਦਰਤੀ ਤਰੀਕੇ ਨਾਲ ਗਲ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਾਧਾ ਕਰਦੇ ਹਨ ।ਇਸ ਤਕਨੀਕ ਦੀ ਵਰਤੋ ਨਾਲ ਕਈ ਟਨ ਰਹਿੰਦ ਖੂਹੰਦ ਜਿਥੇ ਨਸ਼ਟ ਹੋਣ ਤੋ ਬਚੇਗੀ ਉਥੇ ਮੁੜ ਖਾਦ ਦੇ ਰੂਪ ਵਿਚ ਮਿੱਟੀ ਵਿਚ ਮਿਲਕੇ ਮਿੱਟੀ ਦੀ ਸਿਹਤ ਵਿਚ ਸੁਧਾਰ ਕਰੇਗੀ ।ਇਸ ਮੌਕੇ ਕਿਸਾਨਾਂ ਨੇ ਪੂਸਾ ਡੀਕੰਪੋਜ਼ਰ ਅਤੇ ਮਲਚਿੰਗ ਤਕਨੀਕਜ ਨਾਲ ਬਿਨਾ ਵਹਾਈ ਬਿਜਾਈ ਕੀਤੀ ਕਣਕ ਦੀ ਫਸਲ ਪ੍ਰਤੀ ਬਹੁਤ ਦਿਲਚਸਪੀ ਦਿਖਾਈ ।
ਖੇਤੀਬਾੜੀ ਵਿਭਾਗ ਵੱਲੋ ਏ ਡੀ.ਓ ਕੰਵਲਜੀਤ ਸਿੰਘ ਨੇ ਆਏ ਹੋਏ ਕਿਸਾਨਾਂ ਨੂੰ ਇਸ ਤਕਨੀਕ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਕਿਸਾਨਾ ਦੀਆ ਖੇਤੀ ਸਮੱਸਿਆਵਾ ਸੰਬੰਧੀ ਮੋਕੇ ਤੇ ਹੱਲ ਦੱਸੇ ।ਚੈਅਰਮੈਨ ਮਾਰਕੀਟ ਕਮੇਟੀ ਰਈਆ ਸ਼. ਗੁਰਦਿਆਲ ਸਿੰਘ ਢਿਲੋਂ ਨੇ ਖੇਤੀਬਾੜੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਏ ਹੋਏ ਕਿਸਾਨਾਂ ਦਾ ਧੰਨਂਵਾਦ ਕੀਤਾ ।ਇਸ ਮੌਕੇ ਸਰਪੰਚ ਨਰਿੰਦਰ ਸਿੰਘ ਢਿਲੋਂ ,ਸਰਪੰਚ ਸਰਬਜੀਤ ਸਿਂੰਘ ਸੰਧੂ ਬਾਬਾ ਬਕਾਲਾ, ਮਾਸਟਰ ਜਸਪਾਲ ਸਿੰਘ, ਖੇਤੀਬਾੜੀ ਵਿਭਾਗ ਵੱਲੋ ਤਰਸੇਮ ਸਿੰਘ ਏ ਐਸ ਆਈ,ਹਰਜੀਤ ਸਿੰਘ ਅੰਕੜਾ ਸਹਾਇਕ, ਤਨਵੀਰ ਸਿੰਘ, ਮਨਜਿੰਦਰ ਸਿੰਘ ਏ ਟੀ ਐਮ,ਮਨਬੀਰ ਸਿੰਘ ਆਦਿ ਹਾਜ਼ਰ ਸਨ ।