ਮਨਪ੍ਰੀਤ ਸਿੰਘ ਜੱਸੀ
- ਮੇਅਰ ਰਿੰਟੂ ਵੱਲੋਂ ਕਟੜਾ ਜੈਮਲ ਸਿੰਘ ਵਿਖੇ ਕੀਤਾ ਹੈਂਡਬੋਰ ਟਿਊਬਵੈਲ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 5 ਦਸੰਬਰ 2020 - ਅੱਜ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਕੇਂਦਰੀ ਵਿਧਾਨ ਸਭਾ ਹਲਕਾ ਦੇ ਵਾਰਡ ਨੰ: 49 ਦੇ ਕਟੜਾ ਜੈਮਲ ਸਿੰਘ, ਚੋਪੜਾ ਟੇਲਰ ਦੇ ਨਾਲ ਹੈਂਡਬੋਰਡ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ। ਇਸ ਕੰਮ 12 ਲੱਖ ਦੀ ਲਾਗਤ ਨਾਲ ਕੀਤਾ ਗਿਆ ਹੈ।
ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕੌਂਸਲਰ ਵਿਕਾਸ ਸੋਨੀ ਨੇ ਅੰਦਰੂਨ ਸ਼ਹਿਰ 'ਚ ਚੱਲ ਰਹੇ ਟਾਇਲ ਵਰਕ ਦੇ ਕੰਮਾਂ ਦਾ ਜਾਇਜ਼ਾ ਵੀ ਲਿਆ। ਮੇਅਰ ਵੱਲੋਂ ਗੁਰਦੁਆਰਾ ਗੁਰੂ ਕੇ ਮਹਿਲ ਦੇ ਚੌਂਕ ਪਾਸੀਆਂ, ਗੁਰੂ ਬਾਜ਼ਾਰ, ਚੂੜਾ ਵਾਲਾ ਬਾਜ਼ਾਰ, ਮਾਈ ਸੇਵਾ ਵਾਲੇ ਬਾਜ਼ਾਰ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਇਹ ਕੰਮ 60 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਅੰਦਰੂਨ ਸ਼ਹਿਰ ਦੀ ਦਿੱਖ ਨਿਖਾਰਣ ਲਈ ਵਿਕਾਸ ਕਾਰਜ ਜ਼ੋਰਾਂ 'ਤੇ ਚੱਲ ਰਹੇ ਹਨ। ਮੇਅਰ ਨੇ ਕਿਹਾ ਗੁਰਦੁਆਰਾ ਗੁਰੂ ਕੇ ਮਹਿਲ ਸ਼ਹਿਰ ਦੇ ਅੰਦਰੂਨ ਇਲਾਕੇ 'ਚ ਹੈ ਤੇ ਇਸ ਦੇ ਆਲੇ ਦੁਆਲੇ ਦੀ ਦਿੱਖ ਨਿਖਾਰਨ ਲਈ ਟਾਇਲ ਵਰਕ ਕਰਵਾਇਆ ਜਾ ਰਿਹਾ ਹੈ, ਸੜਕਾਂ ਨੂੰ ਦਰੁਸਤ ਤੇ ਸਾਫ ਸਫਾਈ ਰੱਖਣ ਲਈ ਦਿਨ ਪ੍ਰਤੀ ਦਿਨ ਕੰਮ ਹੋ ਰਿਹਾ ਹੈ, ਰਾਤ ਸਮੇਂ ਹਰ ਗਲੀ 'ਚ ਸਟਰੀਟ ਲਾਈਟ ਜਗਮਗਾ ਰਹੀ ਹੈ ਤਾਂ ਜੋ ਕਿਸੇ ਵੀ ਸ਼ਰਧਾਲੂ ਤੇ ਸ਼ਹਿਰਵਾਸੀ ਨੂੰ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਿਲ ਨਾ ਆਏ। ਮੇਅਰ ਨੇ ਆਲੇ ਦੁਆਲੇ ਦੇ ਦੁਕਾਨਦਾਰਾਂ ਤੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਬਣਾਏ ਰੱਖਣ ਲਈ ਸਹਿਯੋਗ ਦੇਣਾ ਚਾਹੀਦਾ ਹੈ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਸੁਨੀਲ ਕੌਂਟੀ ਆਦਿ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ।