← Go Back
ਅਮਰੀਕਾ ਨੇ 70 ਸਾਲਾਂ ਮਗਰੋਂ 52ਸਾਲਾ ਮਹਿਲਾ ਨੂੰ ਦਿੱਤੀ ਫਾਂਸੀ ਵਾਸ਼ਿੰਗਟਨ, 13 ਜਨਵਰੀ, 2021 : ਅਮਰੀਕਾ ਦੇ ਫੈਡਰਲ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਕ 52 ਸਾਲਾ ਮਹਿਲਾ ਨੂੰ ਕਤਲ ਦੇ ਦੋਸ਼ ਹੇਠ ਫਾਂਸੀ ਦੇ ਦਿੱਤੀ। ਦੇਸ਼ ਵਿਚ ਕਿਸੇ ਮਹਿਲਾ ਨੂੰ 70 ਸਾਲ ਬਾਅਦ ਫਾਂਸੀ ਦਿੱਤੀ ਗਈ ਹੈ। ਫਾਂਸੀ ਲਈ ਮਹਿਲਾ ਨੂੰ ਜ਼ਹਿਰੀਲਾ ਟੀਕਾ ਲਗਾਇਆ ਗਿਆ। 52 ਸਾਲਾ ਲੀਜ਼ਾ ਮੋਂਟਗੁੰਮਰੀ ਨੂੰ ਇਕ ਗਰਭਵਤੀ ਮਹਿਲਾ ਦਾ ਕਤਲ ਕਰ ਕੇ ਉਸਦੇ ਗਰਭ ਵਿਚੋਂ ਬੱਚਾ ਕੱਢਣ ਲੈਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸਨੂੰ 1.31 ਵਜੇ ਈਸਟਰਨ ਸਮੇਂ ਅਨੁਸਾਰ ਮ੍ਰਿਤਕ ਐਲਾਨ ਦਿੱਤਾ ਗਿਆ। ਅਮਰੀਕੀ ਸੁਪਰੀਮ ਕੋਰਟ ਨੇ ਉਸਨੂੰ ਫਾਂਸੀ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਸੀ। ਮਿੰਟਗੁੰਮਰੀ ਨੇ ਜਿਸਦਾ 2004 ਵਿਚ ਕਤਲ ਕੀਤਾ, ਉਹ 23 ਸਾਲਾਂ ਦੀਮਹਿਲਾ ਸੀ।
Total Responses : 260