ਅਮਰੀਕਾ ਵਿੱਚ ਲੱਗਭਗ 1,000 ਕੁੜੀਆਂ ਬਣੀਆਂ ਪਹਿਲੀਆਂ ਲੇਡੀ ਈਗਲ ਸਕਾਉਟ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 24 ਫਰਵਰੀ 2021: ਅਮਰੀਕਾ ਵਿੱਚ ਈਗਲ ਸਕਾਉਟ ਬਣਨਾ ਇੱਕ ਵੱਖਰਾ ਹੀ ਸਨਮਾਨ ਹੈ। ਲੜਕੀਆਂ ਨੂੰ ਬੁਆਏਜ਼ ਸਕਾਉਟਸ ਵਿੱਚ ਪਹਿਲੀ ਵਾਰ ਇਜਾਜ਼ਤ ਦੇਣ ਦੇ ਦੋ ਸਾਲ ਬਾਅਦ, ਲੱਗਭਗ 1000 ਕੁੜੀਆਂ ਈਗਲ ਸਕਾਉਟ ਦੇ ਸਿਖਰਲੇ ਦਰਜੇ 'ਤੇ ਪਹੁੰਚ ਗਈਆਂ ਹਨ। ਇਸ ਈਗਲ ਸਕਾਉਟ ਦੀ ਪ੍ਰਕਿਰਿਆ ਵਿੱਚ ਘੱਟੋ ਘੱਟ 21 ਮੈਰਿਟ ਬੈਜ, ਇੱਕ ਵੱਡਾ ਸਰਵਿਸ ਪ੍ਰਾਜੈਕਟ ਅਤੇ ਲੀਡਰਸ਼ਿਪ ਪ੍ਰਤੀ ਵਚਨਬੱਧਤਾ ਦੀ ਜਰੂਰਤ ਹੁੰਦੀ ਹੈ, ਇਸਦੇ ਇਲਾਵਾ ਇਹਨਾਂ ਕੁੜੀਆਂ ਵੱਲੋਂ ਇਹ ਮੁਕਾਮ ਹਾਸਿਲ ਕਰਨ ਲਈ ਤਿਆਰੀ ਵੀ ਕੀਤੀ ਗਈ ਸੀ। ਇਸ ਸੰਬੰਧੀ ਐਤਵਾਰ ਨੂੰ, ਸਕਾਉਟਸ ਨੇ ਇਹਨਾਂ ਮਹਿਲਾਵਾਂ ਦੇ ਨਵੇਂ ਸਮੂਹ ਦਾ ਸਵਾਗਤ ਕਰਨ ਲਈ ਇੱਕ ਆਨਲਾਈਨ ਸਮਾਰੋਹ ਦੀ ਵੀ ਮੇਜ਼ਬਾਨੀ ਕੀਤੀ। ਇਸ ਮੁਕਾਮ ਨੂੰ ਹਾਸਿਲ ਕਰਨ ਵਾਲੀਆਂ ਮਹਿਲਾਵਾਂ ਵਿੱਚੋਂ ਇੱਕ ਨੇ ਈਗਲ ਸਕਾਉਟ ਨੂੰ ਮੈਡਲ ਜਾਂ ਪੁਰਸਕਾਰ ਨਾਲੋਂ ਬਹੁਤ ਜ਼ਿਆਦਾ ਮਹੱਤਵ ਦਿੱਤਾ ਹੈ ,ਜੋ ਕਿ ਜਿੰਦਗੀ ਦੇ ਹਰ ਦਿਨ ਆਪਣੇ ਭਾਈਚਾਰੇ ਲਈ ਇੱਕ ਰੋਲ ਮਾਡਲ ਹੈ। ਇਸਦੇ ਇਲਾਵਾ ਇੱਕ ਹੋਰ ਮਹਿਲਾ ਸਕਾਊਟ ਕੇਂਡਲ ਜੈਕਸਨ ਅਨੁਸਾਰ ਸਾਰੀਆਂ ਕੁੜੀਆਂ ਵਿੱਚੋਂ ਸ਼ਾਇਦ ਹੀ ਕਿਸੇ ਨੇ ਇਸ ਦਿਨ ਬਾਰੇ ਸੋਚਿਆ ਹੋਵੇਗਾ ਅਤੇ ਇਸ ਪ੍ਰਾਪਤੀ ਲਈ ਸਭ ਨੂੰ ਆਪਣੇ ਆਪ 'ਤੇ ਮਾਣ ਹੈ।