ਨਵੀਂ ਦਿੱਲੀ, 2 ਮਾਰਚ 2021 - ਬੀਤੇ ਦਿਨੀਂ ਸੂਡਾਨ ਦੀ ਰਾਜਧਾਨੀ ਖ਼ਰਤੂਮ ਤੋਂ ਉਡਾਣ ਭਰੇ ਇੱਕ ਜਹਾਜ਼ ਦੀ ਐਮਰਜੰਸੀ ਲੈਡਿੰਗ ਕਰਾਈ ਗਈ। ਕਾਰਨ ਸੀ ਕਿ ਜਹਾਜ਼ ਦੀ ਕਾਕਪਿੱਟ ਵਿੱਚ ਇੱਕ ਬਿੱਲੀ ਦਾਖਲ ਹੋ ਗਈ ਸੀ। ਇਹ ਜਹਾਜ਼ ਦੋਹਾ ਜਾ ਰਿਹਾ ਸੀ। ਅਸਲ 'ਚ ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਪਾਇਲਟਾਂ ਨੂੰ ਖ਼ਦਸ਼ਾ ਹੋਇਆ ਕਿ ਜਹਾਜ਼ ਦੀ ਕਾਕਪਿੱਟ ਵਿੱਚ ਕੋਈ ਅਣਪਛਾਤਾ ਵਿਅਕਤੀ ਦਾਖ਼ਲ ਹੋ ਗਿਆ ਹੈ।
ਪਰ ਜਾਂਚ ਕਰਨ ਤੋਂ ਬਾਅਦ ਪਾਇਲਟਾਂ ਨੂੰ ਇੱਕ ਬਿੱਲੀ ਮਿਲੀ ਅਤੇ ਉਸ ਨੂੰ ਬਾਹਰ ਕਰਨ ਲਈ ਪਾਇਲਟਾਂ ਕੋਲ ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਉਤਾਰਨ ਤੋਂ ਬਗ਼ੈਰ ਕੋਈ ਰਾਹ ਨਹੀਂ ਸੀ ਅਤੇ ਬਿੱਲੀ ਨੂੰ ਬਾਹਰ ਕਰਨ ਤੋਂ ਬਾਅਦ ਜਹਾਜ਼ ਮੁੜ ਤੋਂ ਆਪਣੇ ਤੈਅ ਸਫਰ ਲਈ ਰਵਾਨਾ ਹੋ ਗਿਆ। ਸਥਾਨਕ ਏਅਰਪੋਰਟ ਅਧਿਕਾਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ।