ਸਨ ਫਰਾਂਸਿਸਕੋ ਵਿੱਚ ਏਸ਼ੀਅਨ ਔਰਤ ਨੂੰ ਬੰਦੂਕ ਦੀ ਨੋਕ 'ਤੇ ਲੁੱਟਣ ਦੀ ਕੋਸ਼ਿਸ਼
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 18 ਅਪ੍ਰੈਲ 2021: ਸਾਨ ਫਰਾਂਸਿਸਕੋ ਵਿੱਚ ਇੱਕ ਏਸ਼ੀਅਨ ਔਰਤ ਨੂੰ ਬੰਦੂਕ ਦੀ ਨੋਕ 'ਤੇ ਲੁੱਟਣ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਪਿਛਲੇ ਸਾਲ ਅਕਤੂਬਰ 2020 ਵਿੱਚ ਤਕਰੀਬਨ 50 ਸਾਲਾਂ ਦੀ ਇੱਕ ਏਸ਼ੀਆਈ ਔਰਤ ਨੂੰ ਸਾਨ ਫਰਾਂਸਿਸਕੋ ਵਿੱਚ ਬੰਦੂਕ ਦੀ ਨੋਕ 'ਤੇ ਬੇਰਹਿਮੀ ਨਾਲ ਲੁੱਟ ਲਿਆ ਗਿਆ। ਇਸ ਘਟਨਾ ਵਿਚਲੀ ਔਰਤ ਦੀ ਪਛਾਣ ਮਿਸ ਲੀ ਵਜੋਂ ਕੀਤੀ ਗਈ ਹੈ, ਜੋ ਆਪਣੇ ਦੋਸਤਾਂ ਨੂੰ ਮਿਲ ਕੇ ਰਿਚਮੰਡ ਜ਼ਿਲ੍ਹੇ ਵਿੱਚ ਉਸਦੀ ਭਾਣਜੀ ਦੇ ਘਰ ਪਹੁੰਚਣ ਤੋਂ ਪਹਿਲਾਂ ਇਸ ਹਮਲੇ ਦਾ ਸ਼ਿਕਾਰ ਹੋਈ। ਇਸ ਘਟਨਾ ਦੀ ਫੁਟੇਜ, ਜਿਸਦੀ ਪੁਲਿਸ ਸਮੀਖਿਆ ਕਰ ਰਹੀ ਹੈ, ਇੱਕ ਗਲੀ ਦੇ ਪਾਰ ਸੁਰੱਖਿਆ ਕੈਮਰੇ ਤੋਂ ਲਈ ਗਈ ਹੈ , ਜਿਸ ਵਿੱਚ ਇਸ ਮਹਿਲਾ ਲੀ ਕੋਲ ਇੱਕ ਚਿੱਟੀ ਐਸ ਯੂ ਵੀ ਰੁਕਦੀ ਹੈ। ਉਸ ਵਿੱਚੋਂ ਇੱਕ ਵਿਅਕਤੀ ਛਾਲ ਮਾਰ ਕੇ ਉਸ ਨੂੰ ਫੜ ਲੈਂਦਾ ਹੈ।
ਇਸ ਦੌਰਾਨ ਲੀ ਜ਼ਮੀਨ 'ਤੇ ਡਿੱਗ ਪੈਂਦੀ ਹੈ ਅਤੇ ਮੱਦਦ ਲਈ ਚੀਕਦੀ ਜਦਕਿ ਵਿਅਕਤੀ ਉਸਨੂੰ ਬੰਦੂਕ ਦੀ ਨੋਕ ਤੇ ਰੱਖਦਾ ਹੋਇਆ ਉਸ ਦੇ ਹੱਥੋਂ ਬੈਗ ਖਿੱਚਦਾ ਹੈ, ਜਿਸ ਵਿੱਚ ਉਸਦੇ ਗਹਿਣੇ ਅਤੇ ਰੋਲੇਕਸ ਦੀ ਘੜੀ ਸੀ।ਇਸ ਹਮਲੇ ਦੇ ਬਾਅਦ ਲੀ ਆਪਣੀ ਕਾਰ ਵਿੱਚ ਆਉਣ ਅਤੇ ਬਾਹਰ ਜਾਣ ਲਈ, ਡਰਦੀ ਹੈ। ਸਾਨ ਫਰਾਂਸਿਸਕੋ ਪੁਲਿਸ ਵਿਭਾਗ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਅਤੇ ਇਸ ਦੇ ਸ਼ੱਕੀ ਮੂਲ ਦੇ ਸ਼ਹਿਰ ਵੂਹਾਨ ਕਰਕੇ ਇਹ ਅਮਰੀਕਾ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਏਸ਼ੀਆਈ ਵਿਤਕਰਾ ਦਾ ਕਾਰਨ ਬਣਿਆ ਹੈ। 19 ਮਾਰਚ, 2020 ਤੋਂ, 28 ਫਰਵਰੀ ਤੱਕ, ਅਮਰੀਕਾ ਵਿੱਚ ਏਸ਼ੀਆਈ ਅਮਰੀਕੀ ਅਤੇ ਪੈਸੀਫਿਕ ਟਾਪੂ ਵਾਸੀਆਂ ਵਿਰੁੱਧ ਜ਼ੁਬਾਨੀ ਅਤੇ ਸਰੀਰਕ ਹਮਲੇ ਸਮੇਤ 3,795 ਤੋਂ ਵੱਧ ਨਫ਼ਰਤ ਦੀਆਂ ਘਟਨਾਵਾਂ ਵਾਪਰੀਆਂ ਹਨ।