ਅਮਰੀਕਾ: ਕੰਸਾਸ ਅਤੇ ਆਇਓਵਾ ਦੀਆਂ 100 ਤੋਂ ਵੱਧ ਕਾਉਂਟੀਆਂ ਨੇ ਕੋਰੋਨਾ ਟੀਕੇ ਦੀ ਬਰਾਮਦੀ ਕੀਤੀ ਘੱਟ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 22 ਅਪ੍ਰੈਲ 2021: ਅਮਰੀਕਾ ਦੇ ਕਈ ਖੇਤਰਾਂ ਵਿੱਚ ਕੋਰੋਨਾ ਵੈਕਸੀਨ ,ਉਸਦੀ ਡਿਮਾਂਡ ਤੋਂ ਜ਼ਿਆਦਾ ਹੋ ਗਈ ਹੈ। ਇਸ ਲਈ ਕੰਸਾਸ ਵਿੱਚ 60 ਤੋਂ ਵੱਧ ਕਾਉਂਟੀਆਂ ਅਤੇ ਆਇਓਵਾ ਵਿੱਚ 43 ਕਾਉਂਟੀਆਂ ਨੇ ਇਸ ਹਫ਼ਤੇ ਕੋਵਿਡ -19 ਟੀਕੇ ਦੀ ਬਰਾਮਦ ਨੂੰ ਰੱਦ ਕਰ ਦਿੱਤਾ ਹੈ ,ਕਿਉਂਕਿ ਅਧਿਕਾਰੀਆਂ ਅਨੁਸਾਰ ਜ਼ਿਆਦਾਤਰ ਪੇਂਡੂ ਕਾਉਂਟੀਆਂ ਵਿੱਚ ਟੀਕੇ ਦੀ ਮੰਗ ਦੀ ਘਾਟ ਸੀ। ਹਾਲਾਂਕਿ ਕਾਉਂਟੀਆਂ ਨੇ ਰਾਜ ਸਰਕਾਰਾਂ ਦੇ ਟੀਕਿਆਂ ਤੋਂ ਇਨਕਾਰ ਕਰ ਦਿੱਤਾ ਹੈ, ਫਿਰ ਵੀ ਉਨ੍ਹਾਂ ਨੂੰ ਫੈਡਰਲ ਪ੍ਰੋਗਰਾਮਾਂ ਜਾਂ ਨਿੱਜੀ ਸਰੋਤਾਂ, ਜਿਵੇਂ ਕਿ ਫਾਰਮੇਸੀਆਂ ਰਾਹੀਂ ਖੁਰਾਕਾਂ ਮਿਲ ਸਕਦੀਆਂ ਸਨ। ਅੰਕੜਿਆਂ ਅਨੁਸਾਰ, ਲੱਗਭਗ 37% ਕੰਸਾਸ ਵਸਨੀਕਾਂ ਅਤੇ ਲੱਗਭਗ 40.8% ਆਇਓਵਾ ਨਿਵਾਸੀਆਂ, ਨੂੰ ਕੋਵਿਡ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ।ਜਦਕਿ ਰੋਗ ਨਿਯੰਤਰਣ ਡਾਟਾ ਕੇਂਦਰ(ਸੀ.ਡੀ.ਸੀ) ਦੇ ਅਨੁਸਾਰ, ਦੇਸ਼ ਭਰ ਵਿੱਚ, 40.5% ਲੋਕਾਂ ਨੂੰ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ। ਇਸਦੇ ਇਲਾਵਾ 16 ਸਾਲ ਜਾਂ ਇਸਤੋਂ ਵੱਧ ਉਮਰ ਦਾ ਹਰ ਕੋਈ ਅਮਰੀਕਾ ਵਿੱਚ ਹੁਣ ਕੋਵਿਡ ਟੀਕਾ ਲਗਵਾਉਣ ਦੇ ਯੋਗ ਹੈ। ਕੰਸਾਸ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਹ ਟੀਕਾਕਰਨ ਵਿਚ ਆਈ ਮੰਦੀ ਬਾਰੇ ਚਿੰਤਤ ਹਨ। ਸੂਬਾ ਸਰਕਾਰਾਂ ਦੁਆਰਾ ਇਹ ਹਦਾਇਤ ਕੀਤੀ ਗਈ ਹੈ ਕਿ ਜੇਕਰ ਟੀਕਾ ਲੱਗ ਨਹੀਂ ਰਿਹਾ ਹੈ ਤਾਂ, ਇਸਦੀ ਬਰਾਮਦੀ ਘੱਟ ਕੀਤੀ ਜਾਵੇ। ਸਥਾਨਕ ਸਿਹਤ ਵਿਭਾਗਾਂ ਦੀ ਕੰਸਾਸ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ, ਡੈਨਿਸ ਕਰੀਲ, ਨੇ ਕਿਹਾ ਕਿ ਅਜੇ ਵੀ ਬਹੁਤ ਸੰਭਾਵਨਾ ਹੈ ਕਿ ਕੋਵਿਡ ਕਮਿਊਨਿਟੀ ਵਿੱਚ ਮੌਜੂਦ ਰਹੇਗਾ। ਕੰਸਾਸ 35 ਵਾਂ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਹੈ ਪਰ ਇਸ ਦੀਆਂ 105 ਕਾਉਂਟੀਆਂ ਹਨ। ਆਇਓਵਾ ਦਾ ਵੀ ਇਹੋ ਜਿਹਾ ਢਾਂਚਾ ਹੈ, ਕਿਉਂਕਿ ਇਸ ਦੀਆਂ 99 ਕਾਉਂਟੀਆਂ ਹਨ ਅਤੇ ਇਹ 31 ਵਾਂ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਹੈ।