ਵੈਨਕੂਵਰ, 10 ਮਈ 2021 - ਕੈਨੇਡਾ ਦੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਦੇ ਡੋਮੈਸਟਿਕ ਟਰਮੀਨਲ ਬਾਹਰ ਫਾਇਰਿੰਗ ਹੋਈ ਜਿਸ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ।
ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਕਤਲ ਹੋਇਆ ਨੌਜਵਾਨ ਫਲਾਈਟ 'ਚ ਜਾਣ ਲਈ ਏਅਰਪੋਰਟ ਦੇ ਡਿਪਾਰਚਰ ਟਰਮੀਨਲ 'ਤੇ ਜਾ ਰਿਹਾ ਸੀ ਕਿ ਉਸ 'ਤੇ ਫਾਇਰਿੰਗ ਹੋ ਗਈ। ਹਮਲਾਵਰਾਂ ਨੇ ਆਮ ਲੋਕਾਂ ਦੀ ਪਰਵਾਹ ਕੀਤੇ ਬਿਨਾ ਓਪਨ ਫਾਇਰਿੰਗ ਕੀਤੀ ਜਿਸ 'ਚ ਪੁਲਿਸ 'ਤੇ ਵੀ ਫਾਇਰਿੰਗ ਹੋਣ ਦੀ ਖਬਰ ਹੈ।
ਇਹ ਵੀ ਪਤਾ ਲੱਗਾ ਹੈ ਕਿ ਇਹ ਸਾਰਾ ਮਸਲਾ ਕਿਸੇ ਗੈਂਗ ਵਾਰ ਨਾਲ ਸਬੰਧਤ ਹੈ। ਹੋਰ ਵੇਰਵੇ ਜਲਦ ਹੀ ਸਾਂਝੇ ਕੀਤੇ ਜਾਣਗੇ।