ਕੈਨੇਡਾ ਨਿਵਾਸੀ ਅਮਰਜੀਤ ਸਿੰਘ ਬਰਾੜ ਤੇ ਜਸਵਿੰਦਰ ਬਰਾੜ ਨੂੰ ਅਸਹਿ ਸਦਮਾ,ਮਾਤਾ ਦਾ ਦਿਹਾਂਤ
ਵੱਖ ਵੱਖ ਸ਼ਖ਼ਸੀਅਤਾਂ ਵਲੋ ਦੁੱਖ ਦਾ ਪ੍ਰਗਟਾਵਾ
ਬਲਜਿੰਦਰ ਸੇਖਾ
ਟੋਰਾਂਟੋ,17 ਮਈ,2021: ਕੈਲਗਰੀ ਗੁਰਦੁਆਰਾ ਦਸ਼ਮੇਸ ਦਰਬਾਰ ਕਮੇਟੀ ਦੇ ਵਾਈਸ ਚੈਅਰਮੇਨ ਅਮਰਜੀਤ ਸਿੰਘ ਬਰਾੜ ਤੇ ਬਰੈਮਪਟਨ ਨਿਵਾਸੀ ਜਸਵਿੰਦਰ ਬਰਾੜ ( ਨੀਲਾ ) ਨੂੰ ਉਸ ਸਮੇਂ ਅਸਿਹ ਸਦਮਾ ਪੁੱਜਾ ਜਦ ਉਹਨਾਂ ਦੇ ਮਾਤਾ ਪ੍ਰੀਤਮ ਕੌਰ ਬਰਾੜ ਸੁਪਤਨੀ ਸ.ਗੁਰਦੇਵ ਸਿੰਘ ਬਰਾੜ ਪਿੰਡ ਸਮਾਲਸਰ ਜਿਲ੍ਹਾ ਮੋਗਾ ਵਿਖੇ ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਉਹਨਾਂ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 23 ਮਈ ਦਿਨ ਐਤਵਾਰ ਦੁਪਿਹਰ 12 ਵਜੇ ਜੱਦੀ ਪਿੰਡ ਸਮਾਲਸਰ ਵਿਖੇ ਹੋਵੇਗੀ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਉਨਾ ਦੇ ਸਪੁੱਤਰ ਅਮਰਜੀਤ ਸਿੰਘ ਬਰਾੜ ਨਾਲ 403-408-9758 ਤੇ ਜਸਵਿੰਦਰ ਬਰਾੜ (ਨੀਲਾ) ਨਾਲ ਤੇ +1 (416) 276-2128 ਹਰਜਿੰਦਰ ਬਰਾੜ ਉਸ.ਗੁਰਦੇਵ ਸਿੰਘ ਬਰਾੜ ਨਾਲ 9914565934,9653520071 ਤੇ ਸੰਪਰਕ ਕੀਤਾ ਜਾ ਸਕਦਾ ਹੈ।